ਗਾਇਕ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ ''ਤੇ ਤੰਜ, ਕਿਹਾ...

Saturday, Oct 19, 2024 - 09:22 AM (IST)

ਗਾਇਕ ਹਨੀ ਸਿੰਘ ਨੇ ਕੱਸਿਆ ਬਾਦਸ਼ਾਹ ''ਤੇ ਤੰਜ, ਕਿਹਾ...

ਜਲੰਧਰ- ਰੈਪਰ ਹਨੀ ਸਿੰਘ ਅਤੇ ਬਾਦਸ਼ਾਹ ਵਿਚਕਾਰ ਝਗੜਾ ਕੋਈ ਨਵੀਂ ਗੱਲ ਨਹੀਂ ਹੈ। 2009 ਤੋਂ ਲੈ ਕੇ ਹੁਣ ਤੱਕ ਦੋਹਾਂ ਵਿਚਾਲੇ ਦਰਾਰ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ। ਹਾਲਾਂਕਿ ਬਾਦਸ਼ਾਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਹਨੀ ਸਿੰਘ ਨਾਲ ਕੰਮ ਕਰਨਾ ਚਾਹੁੰਦੇ ਹਨ ਪਰ ਰੈਪਰ ਨੇ ਉਨ੍ਹਾਂ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਹਨੀ ਸਿੰਘ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਪਾਈ ਹੈ, ਜਿਸ 'ਚ ਉਸ ਨੇ ਆਪਣੀ ਵੀਡੀਓ ਸ਼ੇਅਰ ਕਰਕੇ ਬਾਦਸ਼ਾਹ 'ਤੇ ਚੁਟਕੀ ਲਈ ਹੈ। ਇਸ ਸਟੋਰੀ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਲੜਾਈ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ। ਗਾਇਕ ਨੇ ਇੰਸਟਾ ਸਟੋਰੀ 'ਚ ਜੋ ਵੀਡੀਓ ਸ਼ੇਅਰ ਕੀਤੀ ਹੈ, ਉਹ ਇੰਡੀਅਨ ਆਈਡਲ 15 ਦੀ ਪ੍ਰੋਮੋ ਵੀਡੀਓ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -ਸ਼ੈਰੀ ਮਾਨ ਨੇ ਗਿਟਾਰ ਦੀ ਧੁਨ 'ਤੇ ਗਾਇਆ ਆਪਣਾ ਸੁਪਰਹਿੱਟ ਗੀਤ

ਆਪਣੇ ਗੀਤਾਂ ਨਾਲ ਫਿਲਮ ਇੰਡਸਟਰੀ 'ਚ ਹਲਚਲ ਪੈਦਾ ਕਰਨ ਵਾਲੇ ਰੈਪਰ ਅਤੇ ਗਾਇਕ ਹਨੀ ਸਿੰਘ ਨੇ ਹਾਲ ਹੀ 'ਚ ਆਪਣੇ ਨਵੇਂ ਗੀਤ ਨਾਲ ਵਾਪਸੀ ਕੀਤੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ, ਜਿਸ 'ਚ ਸੋਨਾਕਸ਼ੀ ਸਿਨਹਾ ਇਕ ਵਾਰ ਮੁੜ ਨਜ਼ਰ ਆ ਰਹੀ ਹੈ। ਦੂਜੇ ਪਾਸੇ ਬਾਦਸ਼ਾਹ ਸ਼੍ਰੇਆ ਘੋਸ਼ਾਲ ਅਤੇ ਵਿਸ਼ਾਲ ਡਡਲਾਨੀ ਦੇ ਨਾਲ 'ਇੰਡੀਅਨ ਆਈਡਲ 15' ਨੂੰ ਜੱਜ ਕਰ ਰਹੇ ਹਨ। ਦੱਸ ਦੇਈਏ ਕਿ ਹਨੀ ਸਿੰਘ ਅਤੇ ਬਾਦਸ਼ਾਹ ਇਸ ਤੋਂ ਪਹਿਲਾਂ ਇਕੱਠੇ ਕੰਮ ਕਰ ਚੁੱਕੇ ਹਨ।

ਬਾਦਸ਼ਾਹ-ਹਨੀ ਸਿੰਘ ਨੇ 2009 'ਚ ਛੱਡ ਦਿੱਤਾ ਸੀ ਰੈਪ ਗਰੁੱਪ
ਹਾਲਾਂਕਿ, 2009 'ਚ ਬਾਦਸ਼ਾਹ ਅਤੇ ਹਨੀ ਸਿੰਘ ਨੇ ਰੈਪ ਗਰੁੱਪ ਨੂੰ ਛੱਡ ਦਿੱਤਾ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਹਾਲ ਹੀ 'ਚ ਬਾਦਸ਼ਾਹ ਨੇ ਕਿਹਾ ਸੀ ਕਿ ਉਹ ਹਨੀ ਸਿੰਘ ਨਾਲ ਮੁੜ ਕੰਮ ਕਰਨਾ ਚਾਹੁੰਦੇ ਹਨ ਅਤੇ ਉਹ ਹੁਣ ਕੁਝ ਅਜਿਹੀਆਂ ਗੱਲਾਂ ਨਹੀਂ ਰੱਖਣਾ ਚਾਹੁੰਦੇ ਜੋ 10 ਸਾਲਾਂ ਤੋਂ ਉਨ੍ਹਾਂ ਦੇ ਦਿਮਾਗ 'ਚ ਸਨ। ਹਨੀ ਸਿੰਘ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News