ਗਾਇਕ ਹਨੀ ਸਰਕਾਰ ਦੇ ਪਿਤਾ ਦਾ ਦਿਹਾਂਤ, ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ''ਤੇ ਜਤਾਇਆ ਦੁੱਖ

Wednesday, Dec 23, 2020 - 12:05 PM (IST)

ਗਾਇਕ ਹਨੀ ਸਰਕਾਰ ਦੇ ਪਿਤਾ ਦਾ ਦਿਹਾਂਤ, ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ''ਤੇ ਜਤਾਇਆ ਦੁੱਖ

ਚੰਡੀਗੜ੍ਹ (ਬਿਊਰੋ) : ਸਾਲ 2020 ਬਾਲੀਵੁੱਡ ਤੇ ਪਾਲੀਵੁੱਡ ਲਈ ਇਕ ਬੁਰੇ ਸੁਫ਼ਨੇ ਦੀ ਤਰ੍ਹਾਂ ਰਿਹਾ ਹੈ। ਕੋਰੋਨਾ ਵਾਇਰਸ ਪੈਨਡੇਮਿਕ ਦੀ ਥਾਂ ਫ਼ਿਲਮ ਉਦਯੋਗ 'ਤੇ ਤਾਲਾਬੰਦੀ ਦੀ ਮਾਰ ਪਈ, ਉਥੇ ਹੀ ਮਨੋਰੰਜਨ ਜਗਤ ਦੀਆਂ ਬਹੁਤ ਸਾਰੀਆਂ ਹਸਤੀਆਂ ਨੂੰ ਹਮੇਸ਼ਾ ਲਈ ਗਵਾ ਦਿੱਤਾ। ਇਨ੍ਹਾਂ 'ਚ ਫ਼ਿਲਮੀ ਪਰਦੇ ਦੇ ਕੁਝ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੂੰ ਫ਼ਿਲਮੀ ਲੋਕ ਹੀ ਨਹੀਂ ਸਗੋਂ ਆਮ ਜਨਤਾ ਵੀ ਨਹੀਂ ਭੁੱਲਾ ਸਕੀ। ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਗਾਇਕ ਹਨੀ ਸਰਕਾਰ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਇਕ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਪੋਸਟ ਵੀ ਪਾਈ ਹੈ, ਜਿਸ 'ਚ ਉਨ੍ਹਾਂ ਨੇ ਹਨੀ ਸਰਕਾਰ ਦੇ ਪਿਤਾ ਦੇ ਦਿਹਾਂਤ 'ਤੇ ਦੁੱਖ ਜਤਾਉਂਦਿਆਂ ਹੋਇਆਂ ਲਿਖਿਆ 'ਹਨੀ ਸਰਕਾਰ ਦੇ ਫਾਦਰ ਸਾਬ ਬਹੁਤ ਹੀ ਨੇਕ ਦਿਲ ਇਨਸਾਨ ਅੰਕਲ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਹਾਰਾਜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਵਾਹਿਗੁਰੂ।'

PunjabKesari

ਦੱਸ ਦਈਏ ਕਿ ਹਨੀ ਸਰਕਾਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਆਪਣੇ ਪਿਤਾ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਹਨੀ ਸਰਕਾਰ ਇਕ ਵਧੀਆ ਗਾਇਕ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਰਣਜੀਤ ਬਾਵਾ ਦੀ ਗੱਲ ਕਰੀਏ ਤਾਂ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਇਨੀਂ ਦਿਨੀਂ ਉਹ ਕਿਸਾਨਾਂ ਦੇ ਹੱਕ 'ਚ ਡਟੇ ਹੋਏ ਹਨ।

 
 
 
 
 
 
 
 
 
 
 
 
 
 
 
 

A post shared by Ranjit Bawa( ਰਣਜੀਤ ਬਾਵਾ ) (@ranjitbawa)

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। 
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News