ਗਾਇਕ ਗੁਰੂ ਰੰਧਾਵਾ ਨੇ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ, ਜੋ ਬਣੀ ਸੁਰਖੀਆਂ ਦਾ ਵਿਸ਼ਾ

12/07/2022 3:38:25 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਗੁਰੂ ਰੰਧਾਵਾ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਰੰਧਾਵਾ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਹ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨਾਲ ਰਿਸ਼ਤੇ ਦੀਆਂ ਅਫਵਾਹਾਂ ਨੂੰ ਲੈ ਕੇ ਵੀ ਕਾਫ਼ੀ ਲਾਈਮਲਾਈਟ 'ਚ ਹਨ। ਇਕ ਵਾਰ ਤੋਂ ਗੁਰੂ ਰੰਧਾਵਾ ਸੁਰਖੀਆਂ 'ਚ ਆ ਗਏ ਹਨ। ਇਸ ਵਾਰ ਲਾਈਮਲਾਈ 'ਚ ਆਉਣ ਦੀ ਵਜ੍ਹਾ ਸ਼ਹਿਨਾਜ਼ ਨਹੀਂ ਸਗੋਂ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਹੈ। 

PunjabKesari

ਦੱਸ ਦਈਏ ਕਿ ਹਾਲ ਹੀ 'ਚ ਗੁਰੂ ਰੰਧਾਵਾ ਨੇ ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਦੋਵਾਂ ਦੇ ਹੱਥ 'ਚ ਟੀ-10 ਕ੍ਰਿਕੇਟ ਲੀਗ ਦੀ ਟਰਾਫੀ ਫੜੀ ਹੋਈ ਹੈ। ਦਰਅਸਲ, ਇਹ ਟਰਾਫੀ ਬੀਤੇ ਦਿਨ ਸੁਰੇਸ਼ ਰੈਨਾ ਨੇ ਟੀ-10 ਲੀਗ ਦੇ ਫਾਈਨਲ 'ਚ ਜਿੱਤੀ ਸੀ। ਇਹ ਟੂਰਨਾਮੈਂਟ ਆਬੂਧਾਬੀ 'ਚ ਹੋਇਆ ਸੀ, ਜਿਸ 'ਚ ਸੁਰੇਸ਼ ਰੈਣਾ ਦੀ ਟੀਮ ਡੈਕਨ ਗਲੇਡੀਏਟਰਜ਼ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਨਿਊ ਯਾਰਕ ਸਟ੍ਰਾਈਕਰਜ਼ ਨੂੰ 37 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਇੰਨੀਂ ਗੁਰੂ ਰੰਧਾਵਾ ਵੀ ਦੁਬਈ 'ਚ ਹੀ ਹਨ। ਇਸ ਦੌਰਾਨ ਗੁਰੂ ਰੰਧਾਵਾ ਸੁਰੇਸ਼ ਰੈਣਾ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦੇਣ ਪਹੁੰਚ ਗਏ। ਗੁਰੂ ਰੰਧਾਵਾ ਨੇ ਸੁਰੇਸ਼ ਰੈਨਾ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਸੁਰੇਸ਼ ਰੈਨਾ ਪਾਜੀ ਤੁਹਾਨੂੰ ਟੀ-10 ਲੀਗ ਜਿੱਤਣ 'ਤੇ ਬਹੁਤ ਸਾਰੀਆਂ ਵਧਾਈਆਂ। ਹੋਰ ਅੱਗੇ ਵਧੋ।''

ਗੁਰੂ ਰੰਧਾਵਾ ਦੇ ਵਰਫਰੰਟ ਦੀ ਗੱਲ ਕਰੀਏ ਤਾਂ ਗਾਇਕ ਇੰਨੀ ਦਿਨੀਂ ਦੁਬਈ 'ਚ ਸ਼ੋਅ ਕਰ ਰਹੇ ਹਨ। ਇਸ ਦੇ ਨਾਲ ਹੀ ਗੁਰੁ ਰੰਧਾਵਾ ਬਾਲੀਵੁੱਡ ਐਕਟਰ ਅਨੁਪਮ ਖੇਰ ਨਾਲ ਜਲਦ ਹੀ ਐਕਟਿੰਗ ਕਰਦੇ ਨਜ਼ਰ ਆਉਣਗੇ। ਇਹ ਗੁਰੂ ਰੰਧਾਵਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਂਝੀ ਕਰੋ।


sunita

Content Editor

Related News