ਗਾਇਕ ਗੁਰਨਾਮ ਭੁੱਲਰ ਫੈਨਜ਼ ਲਈ ਲੈ ਕੇ ਆ ਰਹੇ ਹਨ ਖ਼ਾਸ ਤੋਹਫ਼ਾ

Friday, Oct 18, 2024 - 01:31 PM (IST)

ਗਾਇਕ ਗੁਰਨਾਮ ਭੁੱਲਰ ਫੈਨਜ਼ ਲਈ ਲੈ ਕੇ ਆ ਰਹੇ ਹਨ ਖ਼ਾਸ ਤੋਹਫ਼ਾ

ਜਲੰਧਰ- ਗੁਰਨਾਮ ਭੁੱਲਰ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ, ਉਨ੍ਹਾਂ ਨੇ ਮਨੋਰੰਜਨ ਜਗਤ ਨੂੰ ਬਹੁਤ ਹੀ ਸੁਪਰਹਿੱਟ ਗੀਤ ਦਿੱਤੇ ਹਨ। ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਧਾਂਕ ਜਮਾਉਣ 'ਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜੋ ਅਪਣਾ ਨਵਾਂ ਟ੍ਰੈਕ 'ਸ਼ੌਂਕੀਨੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਸੱਜਿਆ ਇਹ ਗਾਣਾ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾਵੇਗਾ।

 

 
 
 
 
 
 
 
 
 
 
 
 
 
 
 
 

A post shared by Gurnam Bhullar (@gurnambhullarofficial)

ਡਾਇਮੰਡ ਸਟਾਰ ਵਰਲਡ-ਵਾਈਡ ਵੱਲੋਂ ਵੱਡੇ ਪੱਧਰ ਉਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਵੀ ਗੁਰਨਾਮ ਦੁਆਰਾ ਖੁਦ ਅੰਜ਼ਾਮ ਦਿੱਤੀ ਗਈ ਹੈ, ਜਦਕਿ ਕਿ ਇਸ ਦੀ ਸ਼ਬਦ ਰਚਨਾ ਕਪਤਾਨ ਦੀ ਹੈ ਅਤੇ ਸੰਗੀਤ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ।ਪਿਆਰ ਅਤੇ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਉਕਤ ਖੂਬਸੂਰਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਰਿਹਾ ਹੈ, ਜਿਸ ਦੀ ਨਿਰਦੇਸ਼ਨਾਂ ਜੋਸ਼ਨ ਸੰਦੀਪ ਦੁਆਰਾ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਗੁਰਨਾਮ ਭੁੱਲਰ ਦੇ ਸੁਪਰ ਹਿੱਟ ਰਹੇ ਮਿਊਜ਼ਿਕ ਵੀਡੀਓ 'ਡਾਇਮੰਡ ਕੋਕਾ' ਅਤੇ 'ਪਹਿਲੀ ਮੁਲਾਕਾਤ' ਨੂੰ ਪ੍ਰਭਾਵੀ ਰੂਪ ਦੇਣ ਅਤੇ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ -ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

ਹਾਲ ਹੀ ਵਿੱਚ ਸਾਹਮਣੇ ਆਈ ਅਪਣੀ ਬਹੁ-ਚਰਚਿਤ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਗਾਇਕ ਗੁਰਨਾਮ ਭੁੱਲਰ ਦਾ ਉਕਤ ਨਵਾਂ ਟ੍ਰੈਕ ਅਤੇ ਸੰਬੰਧਤ ਵੀਡੀਓ 21 ਅਕਤੂਬਰ ਨੂੰ 'ਡਾਇਮੰਡ ਸਟਾਰ ਵਰਲਡ-ਵਾਈਡ' ਦੇ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਫੀਚਰਿੰਗ ਹੋਮਾਰਿਕਾ ਖਾਨ ਵੱਲੋਂ ਕੀਤੀ ਗਈ ਹੈ, ਜਦਕਿ ਡੀਓਪੀ ਕੇਬੀ ਬਰਾੜ, ਸੰਪਾਦਕ ਅਤੇ ਡੀਆਈ ਯਤਿਨ ਅਰੋੜਾ, ਕਾਰਜਕਾਰੀ ਨਿਰਮਾਤਾ ਜਸਵਿੰਦਰ ਲਹਿਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News