ਗਾਇਕਾ ਗੁਰਜੀਤ ਮੱਲ੍ਹੀ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ, ਕਾਰ ’ਚ ਡਰਾਈਵਰ ਤੋਂ ਬਣਵਾਈ ਗੀਤ ਗਾਉਂਦਿਆਂ ਦੀ ਵੀਡੀਓ

Tuesday, Jan 24, 2023 - 05:32 PM (IST)

ਗਾਇਕਾ ਗੁਰਜੀਤ ਮੱਲ੍ਹੀ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ, ਕਾਰ ’ਚ ਡਰਾਈਵਰ ਤੋਂ ਬਣਵਾਈ ਗੀਤ ਗਾਉਂਦਿਆਂ ਦੀ ਵੀਡੀਓ

ਜਲੰਧਰ (ਬਿਊਰੋ)– ‘ਵਕਤ ਦੇ ਮਾਰੇ ਕਦੇ ਨਾ ਪੈਰੀ ਆਇਆ ਕਰਦੇ ਨੇ’ ਗੀਤ ਦੀ ਗਾਇਕਾ ਗੁਰਜੀਤ ਮੱਲ੍ਹੀ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਗੁਰਜੀਤ ਮੱਲ੍ਹੀ ਕਾਰ ਦੀ ਅਗਲੀ ਸੀਟ ’ਤੇ ਬਿਨਾਂ ਸੀਟ ਬੈਲਟ ਦੇ ਬੈਠੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਹੀ ਨਹੀਂ ਗੱਡੀ ਚਲਾ ਰਿਹਾ ਡਰਾਈਵਰ ਬਿਨਾਂ ਅੱਗੇ ਦੇਖੇ ਗਾਇਕਾ ਦੀ ਵੀਡੀਓ ਬਣਾਉਣ ’ਚ ਰੁੱਝਿਆ ਨਜ਼ਰ ਆ ਰਿਹਾ ਹੈ। 3 ਮਿੰਟ ਤੇ 37 ਸੈਕਿੰਡ ਦੀ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਨਾਲ ਚੱਲਦੀ ਗੱਡੀ ’ਚ ਹੀ ਸ਼ੂਟ ਕੀਤਾ ਗਿਆ ਹੈ।

ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਮੀਂਹ ਪੈ ਰਿਹਾ ਹੈ ਤੇ ਇਸ ਦੌਰਾਨ ਗਾਇਕਾ ਵਲੋਂ ਕਿਵੇਂ ਮੌਤ ਨੂੰ ਮਖੌਲ ਕੀਤਾ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਗਾਇਕਾ ਸਿਰਫ ਆਪਣੀ ਹੀ ਨਹੀਂ, ਸਗੋਂ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ’ਚ ਪਾ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਨੂੰ ਇਸ ਗਾਇਕਾ ਵਿਰੁੱਧ ਕਾਰਵਾਈ ਕਰਕੇ ਦੂਜਿਆਂ ਨੂੰ ਵੀ ਡਰਾਈਵਿੰਗ ਕਰਦੇ ਸਮੇਂ ਕਾਨੂੰਨ ਦੀਆ ਧੱਜੀਆਂ ਉਡਾਉਣ ਤੋਂ ਰੋਕਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਪਿਛਲੀ ਸੀਟ ’ਤੇ ਬਿਨਾਂ ਸੀਟ ਬੈਲਟ ਲਗਾ ਕੇ ਵੀਡਿਓ ਬਣਾਉਣ ਕਾਰਨ ਪੁਲਸ ਵਲੋਂ ਭਾਰੀ ਜੁਰਮਾਨਾ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News