ਗਾਇਕ ਗੁਰਦਾਸ ਮਾਨ ਨੇ ਪਿਤਾ ਦੀ ਮੌਤ ਮਗਰੋਂ ਗਾਇਆ ਸੀ ਇਹ ਗੀਤ

Thursday, Sep 12, 2024 - 11:45 AM (IST)

ਐਂਟਰਟੇਨਮੈਂਟ ਡੈਸਕ (ਬਿਊਰੋ) - ਕਲਾਕਾਰ ਦੇ ਮਨ 'ਚ ਜੋ ਭਾਵ ਹੁੰਦੇ ਹਨ ਉਹ ਅਕਸਰ ਗੀਤਾਂ ਦੇ ਰੂਪ ‘ਚ ਸਾਹਮਣੇ ਆਉਂਦੇ ਹਨ। ਗਾਇਕ ਗੁਰਦਾਸ ਮਾਨ ਵੀ ਅਜਿਹੇ ਕਲਾਕਾਰ ਹਨ, ਜੋ ਆਪਣੀ ਜ਼ਿੰਦਗੀ ਦੇ ਤਜ਼ਰਬੇ ਨੂੰ ਪਹਿਲਾਂ ਕਾਗਜ਼ ‘ਤੇ ਉਤਾਰ ਕੇ ਗੀਤਾਂ ਦੇ ਰੂਪ ‘ਚ  ਜਦੋਂ ਸਾਡੇ ਸਾਹਮਣੇ ਉਨ੍ਹਾਂ ਦੇ ਗੀਤ ਆਉਂਦੇ ਹਨ ਤਾਂ ਦਿਲ 'ਚੋਂ ਇਹੀ ਆਵਾਜ਼ ਨਿਕਲਦੀ ਹੈ ਕਿ ਵਾਹ ਕੀ ਗੀਤ ਗਾਇਆ ਹੈ ਮਾਨ ਸਾਹਿਬ ਨੇ। ਗੁਰਦਾਸ ਮਾਨ ਦਾ ਬਹੁਤ ਸਮਾਂ ਪਹਿਲਾਂ ਗੀਤ ਆਇਆ ਸੀ 'ਪੰਛੀ ਉੱਡ ਗਏ ਨੇ'।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰਾ ਨੇ ਪੁਲਸ ਅੱਗੇ ਕੀਤਾ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਸਮਰਪਿਤ ਕੀਤਾ ਸੀ ਅਤੇ ਗੁਰਦਾਸ ਮਾਨ ਨੇ ਇਹ ਗੀਤ ਉਦੋਂ ਗਾਇਆ ਸੀ ਜਦੋਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਮ। ਗੁਰਦਾਸ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਇਸ ਗਾਣੇ ਦੇ ਪਿੱਛੇ ਦੀ ਕਹਾਣੀ ਬਿਆਨ ਕਰ ਰਹੇ ਹਨ। ਦਰਅਸਲ ਗੁਰਦਾਸ ਮਾਨ ਦਾ ਇਹ ਵੀਡੀਓ ਭਾਰਤੀ ਸਿੰਘ ਦੇ ਨਾਲ ਕੀਤੇ ਪੌਡਕਾਸਟ ਦੌਰਾਨ ਦਾ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ ਨਮ ਅੱਖਾਂ ਨਾਲ ਪਿਤਾ ਦੇ ਘਰ ਪੁੱਜੀ ਮਲਾਇਕਾ ਅਰੋੜਾ, ਸਾਹਮਣੇ ਆਈ ਵੀਡੀਓ

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦਾ ਹਾਲ ਹੀ ‘ਚ ਇੱਕ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News