ਗਾਇਕ ਦਿਲਜੀਤ ਦੋਸਾਂਝ ਜਲਦ ਹੀ ਦੇਣਗੇ ਫੈਨਜ਼ ਨੂੰ ਇਹ ਖ਼ਾਸ ਤੋਹਫਾ
Tuesday, Aug 27, 2024 - 11:00 AM (IST)

ਜਲੰਧਰ- ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਤਿਹਾਸ ਰਚ ਦਿੱਤਾ ਹੈ। ਸਿੰਗਰ ਅਤੇ ਅਦਾਕਾਰ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮੋਟ ਕਰਦੇ ਹਨ। ਵਿਦੇਸ਼ਾਂ 'ਚ ਆਪਣੇ ਹਰ ਕੰਸਰਟ ਨਾਲ ਦਿਲਜੀਤ ਦੋਸਾਂਝ ਨੇ ਨਵਾਂ ਰਿਕਾਰਡ ਹੀ ਬਣਾਇਆ ਹੈ। ਮਾਹਿਰਾਂ ਅਨੁਸਾਰ ਉਹ ਲਗਾਤਾਰ ਦੋ ਕੰਸਰਟ ਦੀਆਂ ਟਿਕਟਾਂ ਵਿਕਣ ਕਾਰਨ ਲੰਡਨ ਦੇ ਮਸ਼ਹੂਰ ਅਰੀਨਾ ਵਿਖੇ ਤੀਜੇ ਸ਼ੋਅ ਦਾ ਐਲਾਨ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ। ਦਿਲਜੀਤ ਦੋਸਾਂਝ ਇਸ ਸਟੇਡੀਅਮ ਵਿੱਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ।
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਵੀਡੀਓ ਹੋਇਆ ਵਾਇਰਲ
ਦਿਲਜੀਤ ਦੋਸਾਂਝ ਦਿੱਲੀ 'ਚ ਰਹਿੰਦੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਖਬਰ ਹੈ ਕਿ ਉਹ ਬਹੁਤ ਜਲਦ ਦਿੱਲੀ 'ਚ ਪਰਫਾਰਮ ਕਰਨ ਜਾ ਰਹੇ ਹਨ। ਬੇਸ਼ੱਕ ਇਹ ਖਬਰ ਉਨ੍ਹਾਂ ਦੇ ਭਾਰਤੀ ਪ੍ਰਸ਼ੰਸਕਾਂ ਲਈ ਦੀਵਾਲੀ ਦੇ ਤੋਹਫੇ ਤੋਂ ਘੱਟ ਨਹੀਂ ਹੈ। ਦਿਲਜੀਤ ਨੇ ਆਪਣੇ ਦਿੱਲੀ ਸ਼ੋਅ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤੀ ਪ੍ਰਸ਼ੰਸਕਾਂ ਲਈ ਕੋਈ ਵੱਡਾ ਸਰਪ੍ਰਾਈਜ਼ ਲੈ ਕੇ ਆ ਰਹੇ ਹਨ। ਸੂਤਰਾਂ ਮੁਤਾਬਕ ਉਹ ਅਕਤੂਬਰ 'ਚ ਰਾਜਧਾਨੀ 'ਚ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜੇਐਲਐਨ ਸਟੇਡੀਅਮ ਦੀਆਂ ਤਸਵੀਰਾਂ ਪੋਸਟ ਕਰਕੇ ਇਕ ਸੰਕੇਤ ਵੀ ਦਿੱਤਾ ਹੈ। ਦਿੱਲੀ 'ਚ ਦਿਲਜੀਤ ਦਾ ਇਹ ਸ਼ੋਅ ਪ੍ਰਸ਼ੰਸਕਾਂ ਲਈ ਬੇਹੱਦ ਖਾਸ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।