ਗਾਇਕ ਬਾਦਸ਼ਾਹ ਦੀ ਅਜਿਹੀ ਪੋਸਟ ’ਤੇ ਪ੍ਰਸ਼ੰਸਕ ਹੋਏ ਚਿੰਤਤ, ਜਾਣੋ ਕੀ ਹੈ ਕਾਰਨ

Sunday, Sep 18, 2022 - 04:39 PM (IST)

ਗਾਇਕ ਬਾਦਸ਼ਾਹ ਦੀ ਅਜਿਹੀ ਪੋਸਟ ’ਤੇ ਪ੍ਰਸ਼ੰਸਕ ਹੋਏ ਚਿੰਤਤ, ਜਾਣੋ ਕੀ ਹੈ ਕਾਰਨ

ਬਾਲੀਵੁੱਡ ਡੈਸਕ- ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਆਪਣੇ ਗੀਤਾਂ ਨਾਲ ਹਮੇਸ਼ਾ ਸੁਰਖੀਆਂ ’ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਗਾਇਕ ਬਾਦਸ਼ਾਹ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਸਾਂਝਾ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਦੇਸ਼ ਭਰ ’ਚ ਉਨ੍ਹਾਂ ਦੀ ਕਾਫ਼ੀ ਫ਼ੈਨ ਫ਼ਾਲੋਇੰਗ ਹੈ।

PunjabKesari

ਇਹ ਵੀ ਪੜ੍ਹੋ : ਯੂਨੀਵਰਸਿਟੀ ’ਚ ਇਤਰਾਜ਼ਯੋਗ ਵੀਡੀਓ ਮਾਮਲੇ ’ਚ ਸੋਨੂੰ ਸੂਦ ਦੀ ਲੋਕਾਂ ਨੂੰ ਅਪੀਲ, ਕਿਹਾ- ‘ਜ਼ਿੰਮੇਵਾਰ ਬਣੋ’

ਹਾਲ ਹੀ ’ਚ ਬਾਦਸ਼ਾਹ ਨੇ ਸੋਸ਼ਲ ਮੀਡੀਆ ’ਤੇ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਚਿੰਤਤ ਹੋ ਗਏ ਹਨ। ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਲਿਖਿਆ ਹੈ ਕਿ ‘ਇਕ ਬ੍ਰੇਕ ਲੈ ਰਿਹਾ ਹਾਂ’ ਇਸ ਦੇ ਨਾਲ ਗਾਇਕ ਨੇ ਈਮੋਜੀ ਵੀ ਲਗਾਇਆ ਹੈ।

PunjabKesari

ਇਸ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਅਤੇ ਚਿੰਤਤ ਹਨ ਕਿ ਆਖ਼ਰ ਬਾਦਸ਼ਾਹ ਨੇ ਇਹ ਸਟੋਰੀ ਕਿਉਂ ਸਾਂਝੀ ਕੀਤੀ ਹੋਵੇਗੀ। ਹਾਲਾਂਕਿ ਇਹ ਸਿਰਫ਼ ਇਕ ਬ੍ਰੇਕ ਲੈਣ ਦਾ ਸੰਕੇਤ ਹੈ। ਉਹ ਹੁਣ ਕਿਸ ਤਰ੍ਹਾਂ ਦਾ ਬ੍ਰੇਕ ਲੈ ਰਹੇ ਹਨ। ਫ਼ਿਲਹਾਲ ਇਸ ਬਾਰੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਪ੍ਰਸ਼ੰਸਕ ਇਸ ਦਾ ਕਾਰਨ ਜਾਣਨ ਲਈ ਬੇਤਾਬ ਹਨ। 

PunjabKesari

ਇਹ ਵੀ ਪੜ੍ਹੋ : EOW ਦੇ ਪੁੱਛਗਿੱਛ ਮਗਰੋਂ ਨੋਰਾ ਦੀ ਪਹਿਲੀ ਲੁੱਕ ਵਾਇਰਲ, ਹਸੀਨਾ ਨੇ ਵਾਈਟ ਡਰੈੱਸ ’ਚ ਮਚਾਈ ਤਬਾਹੀ

ਬਾਦਸ਼ਾਹ ਬਾਰੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਪਾਰਟੀ ਉਨ੍ਹਾਂ ਦੇ ਸੰਗੀਤ ਤੋਂ ਬਗੈਰ ਅਧੂਰੀ ਹੈ।ਇਸ ਦੇ ਨਾਲ ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਐਲਬਮਾਂ ਬਾਰੇ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਆਪਣੇ ਸੰਗੀਤ ਦਾ ਦੀਵਾਨਾ ਬਣਾ ਦਿੱਤਾ। 

PunjabKesari


author

Shivani Bassan

Content Editor

Related News