ਸੋਗ ''ਚ ਡੁੱਬੇ ਗਾਇਕ ਬੱਬੂ ਮਾਨ, ਇਸ ਖ਼ਾਸ ਦੋਸਤ ਦਾ ਹੋਇਆ ਦਿਹਾਂਤ
Friday, Sep 18, 2020 - 01:50 PM (IST)
ਜਲੰਧਰ (ਬਿਊਰੋ) - ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਇੱਕ ਖ਼ਾਸ ਦੋਸਤ ਦੀ ਤਸਵੀਰ ਸਾਂਝੀ ਕੀਤੀ ਹੈ। ਜੋ ਕਿ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੱਕ ਸੱਚ ਦੀ ਗੱਲ ਕਰਨ ਵਾਲਾ, ਗੀਤਾਂ ਨੂੰ ਪਿਆਰ ਕਰਨ ਵਾਲਾ ਅਤੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨ ਵਾਲਾ ਨੌਜਵਾਨ ਰਵੀ ਥਾਂਦੇਵਾਲੀਆ ਵਿੱਛੜ ਗਿਆ।’ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਏ ਬੱਬੂ ਮਾਨ ਨੇ ਭਰੇ ਮਨ ਨਾਲ ਰਵੀ ਨੂੰ ਯਾਦ ਕੀਤਾ ਹੈ। ਬੱਬੂ ਮਾਨ ਨਾਲ ਰਵੀ ਦਾ ਬਹੁਤ ਲਗਾਅ ਸੀ ਅਤੇ ਬੱਬੂ ਮਾਨ ਦੇ ਗੀਤਾਂ ਬਾਰੇ ਰਵੀ ਅਕਸਰ ਆਪਣੀਆਂ ਰਾਏ ਰੱਖਦਾ ਹੁੰਦਾ ਸੀ।
ਮਰਹੂਮ ਰਵੀ ਥਾਂਦੇਵਾਲੀਆ ਨੇ ਬੱਬੂ ਮਾਨ ਨਾਲ ਸਬੰਧਤ ਕਈ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਹ ਬੱਬੂ ਮਾਨ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਬੱਬੂ ਮਾਨ ਵੱਲੋਂ ਰਵੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਾਈ ਗਈ ਇਸ ਤਸਵੀਰ ਤੋਂ ਬਾਅਦ ਲੋਕ ਇਸ ‘ਤੇ ਕੁਮੈਂਟਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਖ਼ਾਸ ਦੋਸਤ ਨੂੰ ਸ਼ਰਧਾਂਜਲੀ ਵੀ ਦੇ ਰਹੇ ਹਨ।