ਹੁਣ ਕਰਨ ਔਜਲਾ ਨਾਲ ਨੋਰਾ ਫਤੇਹੀ ਲਾਵੇਗੀ ਠੁਮਕੇ

Wednesday, Dec 04, 2024 - 04:49 PM (IST)

ਐਂਟਰਟੇਨਮੈਂਟ ਡੈਸਕ - ਗਾਇਕ ਤੇ ਰੈਪਰ ਕਰਨ ਔਜਲਾ ਨੇ ਆਪਣੇ ਨਵੇਂ ਦਾ ਐਲਾਨ ਕੀਤਾ ਹੈ, ਜੋ ਕਿ ਕੱਲ੍ਹ ਯਾਨੀਕਿ 5 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਂ 'Aaye Haaye' ਹੈ। ਇਸ ਗੀਤ 'ਚ ਕਰਨ ਔਜਲਾ ਬਾਲੀਵੁੱਡ ਦੀ ਹੌਟ ਬਾਲਾ ਨੋਰਾ ਫਤੇਹੀ ਨਾਲ ਨਜ਼ਰ ਆਉਣਗੇ। ਇਸ ਗੀਤ 'ਚ ਨੋਰਾ ਫਤੇਹੀ ਗਾਇਕ ਕਰਨ ਔਜਲਾ ਨਾਲ ਠੁਮਕੇ ਲਾਉਂਦੀ ਨਜ਼ਰ ਆਵੇਗੀ।

PunjabKesari

ਦੱਸ ਦਈਏ ਕਿ ਇਸ ਦੀ ਜਾਣਕਾਰੀ ਨੋਰਾ ਫਤੇਹੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਪੋਸਟਾਂ ਸਾਂਝੀਆਂ ਕਰਦਿਆਂ ਦਿੱਤੀ ਹੈ। ਇਸ ਸਬੰਧੀ ਨੋਰਾ ਨੇ 2 ਤਸਵੀਰਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਰਨ ਔਜਲਾ ਨਾਲ ਨਜ਼ਰ ਆ ਰਹੀ ਹੈ। ਇਸ ਗੀਤ 'ਚ ਕਰਨ ਔਜਲਾ ਦਾ ਸਾਥ ਨੇਹਾ ਕੱਕੜ ਦੇਵੇਗੀ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਕੱਲ੍ਹ ਰਿਲੀਜ਼ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਕਰਨ ਔਜਲਾ 7 ਦਸੰਬਰ ਨੂੰ ਚੰਡੀਗੜ੍ਹ 'ਚ ਲਾਈਵ ਸ਼ੋਅ ਕਰਨ ਜਾ ਰਹੇ ਹਨ। ਅਜਿਹੇ 'ਚ ਕਰਨ ਔਜਲਾ ਦਾ ਗੀਤ ਰਿਲੀਜ਼ ਹੋਣਾ ਫੈਨਜ਼ ਲਈ ਵੱਡਾ ਤੋਹਫ਼ਾ ਹੈ। 

ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News