ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ

Tuesday, Apr 09, 2024 - 01:29 PM (IST)

ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਅੰਮ੍ਰਿਤਾ ਵਿਰਕ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਦਰਦ ਭਰੀ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਨੇ ਹਰੇਕ ਦੀ ਅੱਖ ਨੂੰ ਨਮ ਕਰ ਦਿੱਤਾ। ਦਰਅਸਲ, ਇਸ ਪੋਸਟ 'ਚ ਦਰਦਨਾਕ ਹਾਦਸੇ ਦੀ ਇਕ ਤਸਵੀਰ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਅੰਮ੍ਰਿਤਾ ਵਿਰਕ ਵੱਲੋਂ ਇੱਕ ਕੁੜੀ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਬੇਹੱਦ ਅਫਸੋਸ ਜਨਕ ਹਾਦਸਾ, ਇਹ ਭੈਣ ਆਪਣੇ ਭਰਾ ਨਾਲ ਆਪਣਾ ਅਸਟ੍ਰੇਲੀਆ ਦਾ ਵੀਜਾ ਖੁਸ਼ੀ-ਖੁਸ਼ੀ ਲੈਣ ਗਈ ਪਰ ਘਰ ਤੋਂ 2 ਕਿਲੋ ਮੀਟਰ 'ਤੇ ਇੱਕ ਮਿਟੀ ਵਾਲਾ ਟਿਪਰ ਦੋਨਾਂ ਨੂੰ ਦਰੜਦਾ ਹੋਇਆ ਗਿਆ। ਭੈਣ ਅਲੀਸ਼ਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਭਰਾ ਦੀ ਬਾਹ ਨੂੰ ਕੁਚਲਨ ਕਰਕੇ ਪੂਰੀ ਬਾਹ ਅਤੇ ਮੋਢੇ 'ਤੇ ਫਰਿਕਚਰ ਹੋ ਗਏ। ਇਨਸਾਨ ਸੋਚਦਾ ਕੀ ਹੈ ਤੇ ਕੁਦਰਤ ਨੁੰ ਮਨਜੂਰ ਕੀ ਹੁੰਦਾ ਹੈ। ਕੋਈ ਅਣਹੋਣੀ ਹੋਣੀ ਸੀ, ਅਲੀਸ਼ਾ ਸਾਰਾ ਭਾਰ ਆਪਣੇ 'ਤੇ ਲੈ ਗਈ। ਉਹੀ ਭਰਾ ਜੋ ਉਸ ਨੂੰ ਅਸਟਰੇਲੀਆ ਭੇਜਣ ਲਈ ਸਭ ਕੁਝ ਕਰ ਰਿਹਾ ਸੀ, ਹਸਪਤਾਲ 'ਚੋ ਆ ਕੇ ਆਪਣੀ ਭੈਣ ਨੂੰ ਅਗਨੀ ਦੇ ਹਵਾਲੇ ਕਰਕੇ ਉਸ ਨੂੰ ਉਸ ਮੂਲਖ ਭੇਜ ਗਿਆ ਜਿਥੋਂ ਕੋਈ ਅੱਜ ਤੱਕ ਨਹੀਂ ਮੁੜ ਕੇ ਆਇਆ।''

PunjabKesari

ਅੰਮ੍ਰਿਤਾ ਵਿਰਕ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਆਪਣੇ ਸਮੇਂ 'ਚ ਉਨ੍ਹਾਂ 'ਪੰਜਾਬੀ ਸੰਗੀਤ ਜਗਤ' ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਹ ਲੰਬੇ ਸਮੇਂ ਤੋਂ ਸੰਗੀਤ ਜਗਤ ਨਾਲ ਜੁੜੀ ਹੋਈ ਹੈ। ਉਹ ਹੁਣ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News