ਅਫਸਾਨਾ ਖ਼ਾਨ ਨੇ ਪਹਿਲੀ ਵਾਰ ਇੰਝ ਚਲਾਈ ਲਗਜ਼ਰੀ ਕਾਰ, ਵੀਡੀਓ ਵਾਇਰਲ

Thursday, Sep 03, 2020 - 10:00 AM (IST)

ਅਫਸਾਨਾ ਖ਼ਾਨ ਨੇ ਪਹਿਲੀ ਵਾਰ ਇੰਝ ਚਲਾਈ ਲਗਜ਼ਰੀ ਕਾਰ, ਵੀਡੀਓ ਵਾਇਰਲ

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਸਿਤਾਰੇ ਚਮਕ ਰਹੇ ਹਨ ਕਿਉਂਕਿ ਉਹਨਾਂ ਦਾ ਹਰ ਗੀਤ ਸੁਪਰ ਡੁਪਰ ਹਿੱਟ ਹੋ ਰਿਹਾ ਹੈ। ਉਹਨਾਂ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਹੋ ਰਹੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਗੀਤ ਰਿਲੀਜ਼ ਹੋਇਆ ਹੈ, ਜਿਹੜਾ ਕਿ ਹਰ ਇੱਕ ਦੀ ਪਹਿਲੀ ਪਸੰਦ ਬਣ ਗਿਆ ਹੈ। ਇੱਥੇ ਹੀ ਬਸ ਨਹੀਂ ਉਹਨਾਂ ਕੁਝ ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸਨ। ਹੁਣ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਹਨਾਂ ਵਿਚ ਉਹ ਆਪਣੀ ਨਵੀਂ ਕਾਰ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ।
PunjabKesari
ਵੀਡੀਓ ਵਿਚ ਉਹ ਆਖ ਰਹੇ ਹਨ ਕਿ ਉਹਨਾਂ ਨੇ ਪਹਿਲੀ ਵਾਰ ਕੋਈ ਕਾਰ ਚਲਾ ਕੇ ਦੇਖੀ ਹੈ। ਉਹ ਕਾਰ ਚਲਾਉਣਾ ਸਿੱਖ ਰਹੀ ਹੈ ਅਤੇ ਛੇਤੀ ਹੀ ਉਹ ਇਸ ਵਿਚ ਮਾਹਿਰ ਹੋ ਜਾਣਗੇ। ਅਫਸਾਨਾ ਖ਼ਾਨ ਦੇ ਕਿਹਾ ਕਿ ਮੇਰੀ ਕਾਰ ਆਟੋਮੈਟਿਕ ਹੈ, ਜਿਸ ਕਰਕੇ ਉਹਨਾਂ ਨੂੰ ਡਰਾਈਵਿੰਗ ਸਿੱਖਣਾ ਹੋਰ ਵੀ ਅਸਾਨ ਹੋ ਗਿਆ ਹੈ। ਅਫ਼ਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਹੀਆਂ ਹਨ।

 
 
 
 
 
 
 
 
 
 
 
 
 
 

Lyf ch ajj pahli vaar car drive kiti aa blessings deyo tuc sare apniya wmk❤️🙏🧿🧿🧿🧿 am super excited wmk ❤️🙏🚙🚙🚙🚙

A post shared by Afsana Khan 🌟🎤 (@itsafsanakhan) on Sep 1, 2020 at 11:03am PDT

ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਨੇ ਹਾਲ ਹੀ ਵਿਚ ਖੀਅ ਕਾਰ ਖਰੀਦੀ ਹੈ, ਇਸ ਤੋਂ ਪਹਿਲਾਂ ਉਹਨਾਂ ਕੋਲ ਸਕੋਰਪੀਓ ਗੱਡੀ ਸੀ। ਜਿਹੜੀ ਕਿ ਉਹਨਾਂ ਨੇ ਸੇਲ ਕਰ ਦਿੱਤੀ ਹੈ। ਹੁਣ ਅਫ਼ਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ।

 
 
 
 
 
 
 
 
 
 
 
 
 
 

Lyf ch ajj pahli vaar car drive kiti aa blessings deyo tuc sare apniya wmk❤️🙏🧿🧿🧿🧿

A post shared by Afsana Khan 🌟🎤 (@itsafsanakhan) on Sep 1, 2020 at 11:02am PDT

ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ। ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।


author

sunita

Content Editor

Related News