ਫ਼ਿਲਮੀ ਸਿਤਾਰਿਆਂ ''ਚ ਕੋਰੋਨਾ ਕਹਿਰ ਜਾਰੀ, ਹੁਣ ਇਸ ਗਾਇਕ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ

07/24/2020 5:24:56 PM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਬਾਲੀਵੁੱਡ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਗਾਇਕ ਅਭਿਜੀਤ ਭੱਟਾਚਾਰੀਆ ਦੇ ਬੇਟੇ ਧਰੁਵ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਹ ਜਾਣਕਾਰੀ ਗਾਇਕ ਨੇ ਖੁਦ ਦਿੱਤੀ ਹੈ।

ਦੱਸ ਦਈਏ ਕਿ ਅਭਿਜੀਤ ਦਾ ਪੁੱਤਰ ਧਰੁਵ ਇੱਕ ਰੈਸਟੋਰੈਂਟ ਚਲਾਉਂਦਾ ਹੈ। ਉਨ੍ਹਾਂ ਨੂੰ ਹਲਕੇ ਲੱਛਣ ਸਨ। ਗਾਇਕ ਨੇ ਇੱਕ ਅਖ਼ਬਾਰ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ ਕਿ ਧਰੁਵ ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਸਨ। ਨਿਯਮ ਦੇ ਤਹਿਤ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਉਣਾ ਸੀ। ਉਹ ਖ਼ੁਦ ਟੈਸਟ ਕਰਵਾਉਣ ਗਏ, ਉਨ੍ਹਾਂ ਨੂੰ ਮਾਮੂਲੀ ਜਿਹੀ ਖੰਘ ਅਤੇ ਸਰਦੀ ਸੀ। ਇਸ ਤੋਂ ਬਾਅਦ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ।

ਅਭਿਜੀਤ ਨੇ ਦੱਸਿਆ ਕਿ ਉਹ ਸ਼ੂਟਿੰਗ ਲਈ ਇਸ ਸਮੇਂ ਕੋਲਕਾਤਾ 'ਚ ਹਨ। ਨਿਯਮ ਇਹ ਵੀ ਹੈ ਕਿ ਜੇ ਤੁਹਾਡਾ ਕੋਰੋਨਾ ਵਾਇਰਸ ਨੈਗਟਿਵ ਹੋਵੇਗਾ ਤਾਂ ਹੀ ਤੁਸੀਂ ਸੈੱਟ 'ਤੇ ਜਾ ਕੇ ਸ਼ੂਟਿੰਗ ਕਰ ਸਕਦੇ ਹੋ ਮੇਰਾ ਟੈਸਟ ਨੈਗਟਿਵ ਆਇਆ ਹੈ ਅਤੇ ਮੈਂ ਸ਼ੂਟਿੰਗ ਕਰ ਰਿਹਾ ਹਾਂ।


sunita

Content Editor

Related News