ਸਿੰਬਾ ਨੇ ਉਮਰ ਰਿਆਜ਼ ’ਤੇ ਅੱਤਵਾਦੀ ਕਹਿ ਕੇ ਕੀਤੀ ਟਿੱਪਣੀ, ਸਾਹਮਣੇ ਆਇਆ ਪਿਤਾ ਦਾ ਬਿਆਨ

Saturday, Nov 06, 2021 - 12:58 PM (IST)

ਸਿੰਬਾ ਨੇ ਉਮਰ ਰਿਆਜ਼ ’ਤੇ ਅੱਤਵਾਦੀ ਕਹਿ ਕੇ ਕੀਤੀ ਟਿੱਪਣੀ, ਸਾਹਮਣੇ ਆਇਆ ਪਿਤਾ ਦਾ ਬਿਆਨ

ਮੁੰਬਈ (ਬਿਊਰੋ)– ‘ਬਿੱਗ ਬੌਸ’ ’ਚ 4 ਹਫਤਿਆਂ ਤਕ ਸ਼ਾਂਤ ਰਹੇ ਸਿੰਬਾ ਨਾਗਪਾਲ ਨੂੰ ਇਸ ਹਫਤੇ ਕਾਫੀ ਹਮਲਾਵਰ ਹੁੰਦੇ ਦੇਖਿਆ ਗਿਆ। ਉਮਰ ਨੂੰ ਪੂਲ ’ਚ ਧੱਕਾ ਦੇਣਾ, ਫਿਰ ਉਸ ਨੂੰ ਅੱਤਵਾਦੀ ਦੱਸਣਾ, ਸਿੰਬਾ ਇਨ੍ਹਾਂ ਦੋ ਕਾਰਨਾਂ ਕਰਕੇ ਸੋਸ਼ਲ ਮੀਡੀਆ ’ਤੇ ਕਾਫੀ ਟਰੋਲ ਹੋਇਆ। ਸਿੰਬਾ ਦਾ ਉਮਰ ’ਤੇ ਕੀਤਾ ਅੱਤਵਾਦੀ ਕੁਮੈਂਟ ਉਸ ਨੂੰ ਵੀਕੈਂਡ ਕਾ ਵਾਰ ’ਚ ਮੁਸੀਬਤ ’ਚ ਪਾ ਸਕਦਾ ਹੈ। ਸਿੰਬਾ ਦੇ ਇਸ ਕੁਮੈਂਟ ’ਤੇ ਉਮਰ ਦੇ ਪਿਤਾ ਨੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਪੁਨੀਤ ਰਾਜਕੁਮਾਰ ਵਾਂਗ ਅੱਖਾਂ ਦਾਨ ਕਰਨ ਲਈ 3 ਲੋਕਾਂ ਨੇ ਕੀਤੀ ਖ਼ੁਦਕੁਸ਼ੀ, ਹੁਣ ਤਕ 10 ਮੌਤਾਂ

ਉਮਰ ਦੇ ਪਿਤਾ ਰਿਆਜ਼ ਅਹਿਮਦ ਚੌਧਰੀ ਨੇ ਆਪਣੀ ਚੁੱਪੀ ਤੋੜੀ। ਉਨ੍ਹਾਂ ਟਵੀਟ ਕਰਕੇ ਲਿਖਿਆ, ‘ਮੇਰੇ ਖਿਆਲ ਨਾਲ ਕਲਰਸ ਟੀ. ਵੀ. ਤੇ ਬਿੱਗ ਬੌਸ ਦੀ ਸਿੰਬਾ ਖ਼ਿਲਾਫ਼ ਚੁੱਪੀ ਦੱਸਦੀ ਹੈ ਕਿ ਉਹ ਬਹਾਨਾ ਬਣਾਉਂਗੇ ਕਿ ਧੱਕਾ ਟਾਸਕ ਦੌਰਾਨ ਲੱਗਾ ਸੀ। ਇਸ ਲਈ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਮੈਂ ਫਿਰ ਵੀ ਸਲਮਾਨ ਖ਼ਾਨ ਦਾ ਇੰਤਜ਼ਾਰ ਕਰ ਰਿਹਾ ਹਾਂ। ਕਿਵੇਂ ਉਹ ਉਮਰ ਨੂੰ ਧੱਕਾ ਦੇਣ ਤੇ ਇਸਲਾਮੋਫੋਬੀਆ ਟਿੱਪਣੀ ’ਤੇ ਸਿੰਬਾ ਨੂੰ ਫਟਕਾਰ ਲਗਾਉਂਦੇ ਹਨ।’

ਸਿਰਫ ਉਮਰ ਰਿਆਜ਼ ਦੇ ਪਿਤਾ ਨੂੰ ਹੀ ਨਹੀਂ, ਪ੍ਰਸ਼ੰਸਕਾਂ ਨੂੰ ਵੀ ਸਲਮਾਨ ਖ਼ਾਨ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਹੈ। ਦੇਖਣਾ ਹੋਵੇਗਾ ਕਿ ਸਲਮਾਨ ਵੀਕੈਂਡ ਕਾ ਵਾਰ ’ਚ ਸਿੰਬਾ ਦੇ ਵਿਵਾਦਿਤ ਕੁਮੈਂਟ ’ਤੇ ਗੱਲ ਕਰਦੇ ਵੀ ਹਨ ਜਾਂ ਨਹੀਂ ਕਿਉਂਕਿ ਸ਼ੋਅ ’ਚ ਇਹ ਕੁਮੈਂਟ ਤੇ ਗੱਲਬਾਤ ਨਹੀਂ ਦਿਖਾਈ ਗਈ ਹੈ। ਕਲਰਸ ਚੈਨਲ ਤੇ ਬਿੱਗ ਬੌਸ ਮੇਕਰਜ਼ ’ਤੇ ਉਂਝ ਵੀ ਸਿੰਬਾ ਨੂੰ ਸੁਪੋਰਟ ਕਰਨ ਦਾ ਦੋਸ਼ ਲੱਗ ਰਿਹਾ ਹੈ ਕਿਉਂਕਿ ਸਿੰਬਾ ਕਲਰਸ ਦਾ ਫੇਸ ਹੈ।

ਸਿੰਬਾ ’ਤੇ ਵਿਵਾਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਹੋਈ ਸੀ। ਬਿੱਗ ਬੌਸ ਵਲੋਂ ਸਿੰਬਾ ’ਤੇ ਅਜੇ ਤਕ ਉਮਰ ਰਿਆਜ਼ ਨੂੰ ਪੂਲ ’ਚ ਸੁੱਟਣ ਨੂੰ ਲੈ ਕੇ ਐਕਸ਼ਨ ਨਹੀਂ ਲਿਆ ਗਿਆ। ਉਥੇ ਇਸ ਤੋਂ ਪਹਿਲਾਂ ਸੀਜ਼ਨ ’ਚ ਵਿਕਾਸ ਗੁਪਤਾ ਨੂੰ ਅਰਸ਼ੀ ਖ਼ਾਨ ਨੂੰ ਪੂਲ ’ਚ ਧੱਕਾ ਦੇਣ ’ਤੇ ਬਾਹਰ ਕਰ ਦਿੱਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News