ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗਲ ਲੱਗ ਰੋਏ ਸਕੂਲ ਦੇ ਬੱਚੇ (ਵੇਖੋ ਵੀਡੀਓ)

12/20/2022 3:03:25 PM

ਚੰਡੀਗੜ੍ਹ (ਬਿਊਰੋ)– ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜੋ ਸਕੂਲੀ ਬੱਚਿਆਂ ਨਾਲ ਹੈ। ਇਸ ਵੀਡੀਓ ’ਚ ਬਲਕੌਰ ਸਿੰਘ ਪੁੱਤਰ ਸਿੱਧੂ ਮੂਸੇਵਾਲਾ ਬਾਰੇ ਕੁਝ ਖ਼ਾਸ ਗੱਲਾਂ ਸਕੂਲ ਦੇ ਬੱਚਿਆਂ ਨਾਲ ਸਾਂਝੀਆਂ ਕਰਦੇ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਦੇ ਭਵਿੱਖ 'ਚ ਕੰਮ ਆਉਣਗੀਆਂ। ਜਦੋਂ ਸਕੂਲ ਦੇ ਬੱਚਿਆਂ ਨੇ ਬਲਕੌਰ ਸਿੰਘ ਵੇਖਿਆਂ ਤਾਂ ਉਨ੍ਹਾਂ ਦੇ ਗਲ ਲੱਗ ਕੇ ਰੋਣ ਲੱਗੇ। ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ, ਮੇਰਾ ਸਿੱਧੂ ਆਮ ਬੱਚਿਆਂ ਵਰਗਾ ਸੀ, ਉਹ ਪੜ੍ਹਨ ’ਚ ਥੋੜਾ ਢਿੱਲਾ ਸੀ। ਮੈਂ ਉਸ ਨੂੰ ਧੱਕੇ ਨਾਲ ਡਿਗਰੀਆਂ ਕਰਵਾਈਆਂ ਪਰ ਉਹ ਮਿਊਜ਼ਿਕ ਦੀ ਐੱਮ. ਏ. ਕਰਨੀ ਚਾਹੁੰਦਾ ਸੀ। ਮੇਰੇ ਪੁੱਤ ਨੇ ਉਹੀ ਕਿੱਤਾ ਚੁਣਿਆ, ਜੋ ਉਸ ਨੂੰ ਪਸੰਦ ਸੀ।
ਇਥੇ ਸੁਣੋ ਹੋਰ ਕੀ ਕਿਹਾ ਬਲਕੌਰ ਸਿੰਘ ਸਿੱਧੂ ਨੇ :- 

ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਕਿਹਾ, ਸਾਡੇ ਮਨ ’ਚ ਧਾਰਨਾ ਬਣੀ ਹੋਈ ਹੈ ਕਿ ਜਿਹੜਾ ਬੱਚਾ ਪੜ੍ਹਨ ’ਚ ਹੁਸ਼ਿਆਰ ਨਹੀਂ ਹੈ ਉਹ ਕੁਝ ਕਰ ਨਹੀਂ ਸਕਦਾ ਪਰ ਅਜਿਹਾ ਬਿਲਕੁਲ ਨਹੀਂ ਹੈ। ਸਾਰੇ ਨੌਕਰੀਆਂ ਲੈਣ ਵਾਲੇ ਨਹੀਂ ਹੁੰਦੇ ਸਗੋਂ ਕੁਝ ਨੌਕਰੀਆਂ ਦੇਣ ਵਾਲੇ ਵੀ ਬਣਦੇ ਹਨ। ਤੁਸੀਂ ਆਪਣੀ ਮਿਹਨਤ ਨਾਲ ਆਪਣੀ ਹਰ ਕਮੀ ਨੂੰ ਸਫ਼ਲਤਾ ’ਚ ਬਦਲ ਸਕਦੇ ਹੋ।


ਨੋਟ– ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


sunita

Content Editor

Related News