‘ਬਿਲਬੋਰਡ’ ’ਤੇ ਛਾਇਆ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’, ਕੈਨੇਡੀਅਨ ਹੌਟ 100 ’ਚ ਬਣਾਈ ਜਗ੍ਹਾ

Wednesday, Nov 16, 2022 - 11:52 AM (IST)

‘ਬਿਲਬੋਰਡ’ ’ਤੇ ਛਾਇਆ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ ‘ਵਾਰ’, ਕੈਨੇਡੀਅਨ ਹੌਟ 100 ’ਚ ਬਣਾਈ ਜਗ੍ਹਾ

ਚੰਡੀਗੜ੍ਹ (ਬਿਊਰੋ)– ਇੰਝ ਲੱਗਦਾ ਹੈ ਕਿ ਸਿੱਧੂ ਮੂਸੇ ਵਾਲਾ ਦੇ ਗੀਤਾਂ ਲਈ ‘ਬਿਲਬੋਰਡ’ ’ਤੇ ਆਉਣ ਹੁਣ ਕੋਈ ਔਖੀ ਚੀਜ਼ ਨਹੀਂ ਹੈ। ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਤੇ ਦੇਖਣ ਨੂੰ ਮਿਲਦੇ ਰਹਿੰਦੇ ਹਨ।

ਹਾਲ ਹੀ ’ਚ ਰਿਲੀਜ਼ ਹੋਇਆ ਸਿੱਧੂ ਮੂਸੇ ਵਾਲਾ ਦਾ ਗੀਤ ‘ਵਾਰ’ ਵੀ ‘ਬਿਲਬੋਰਡ’ ’ਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇ ਵਾਲਾ ਦੇ ਗੀਤ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਗੀਤ ਇਸ ਲਿਸਟ ’ਚ 64ਵੇਂ ਨੰਬਰ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ‘ਵਾਰ’ ਗੀਤ ਨੂੰ 8 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

PunjabKesari

ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਸੀ। ਹਾਲਾਂਕਿ ਮੁਸਲਿਮ ਭਾਈਚਾਰੇ ਵਲੋਂ ਇਸ ਗੀਤ ਨੂੰ ਲੈ ਕੇ ਵਿਰੋਧ ਵੀ ਜਤਾਇਆ ਗਿਆ ਸੀ ਪਰ ਬਾਅਦ ’ਚ ਸਿੱਧੂ ਦੇ ਪਿਤਾ ਦੇ ਸਪੱਸ਼ਟੀਕਰਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਗੀਤ ਦਾ ਵਿਰੋਧ ਬੰਦ ਕਰ ਦਿੱਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News