ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਪੰਡਾਲ ’ਚ ਲਿਆਂਦੀ ਗਈ ‘ਥਾਰ’ ਤੇ ‘5911’ ਟਰੈਕਟਰ, ਦੇਖੋ ਤਸਵੀਰਾਂ

03/19/2023 10:47:56 AM

ਮਾਨਸਾ (ਬਿਊਰੋ)– ਅੱਜ ਮਾਨਸਾ ਦੀ ਨਵੀਂ ਅਨਾਜ ਮੰਡੀ ਵਿਖੇ ਸਿੱਧੂ ਮੂਸੇ ਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ।

PunjabKesari

ਸਿੱਧੂ ਦੀ ਬਰਸੀ ਸਮਾਗਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਕੁਝ ਸਮੇਂ ਬਾਅਦ ਸਿੱਧੂ ਦੇ ਮਾਪੇ ਆਪਣੇ ਦਿਲ ਦੇ ਜਜ਼ਬਾਤ ਲੋਕਾਂ ਨਾਲ ਸਾਂਝੇ ਕਰਨਗੇ।

PunjabKesari

ਦੱਸ ਦੇਈਏ ਕਿ ਇਸ ਮੌਕੇ ’ਤੇ ਪੰਡਾਲ ’ਚ ਸਿੱਧੂ ਮੂਸੇ ਵਾਲਾ ਦੇ ਕਤਲ ਵਾਲੀ ਥਾਰ ਤੇ ਉਸ ਦਾ 5911 ਟਰੈਕਟਰ ਵੀ ਲਿਆਂਦਾ ਗਿਆ।

PunjabKesari

ਸਿੱਧੂ ਦਾ 29 ਮਈ, 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਲਈ ਸੀ।

PunjabKesari

ਬੀਤੇ ਕੁਝ ਦਿਨਾਂ ਤੋਂ ਲਾਰੈਂਸ ਬਿਸ਼ਨੋਈ ਦੇ ਜੇਲ ਤੋਂ ਸਾਹਮਣੇ ਆਏ ਇੰਟਰਵਿਊਜ਼ ਵੀ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News