ਸਿੱਧੂ ਮੂਸੇ ਵਾਲਾ ਦੀ ਕਾਲ ਰਿਕਾਰਡਿੰਗ ਲੀਕ ਕਰਨ ਤੇ ਬਿਨਾਂ ਇਜਾਜ਼ਤ ਗੀਤ ਰਿਲੀਜ਼ ਕਰਨ ਵਾਲਿਆਂ ’ਤੇ ਹੋਵੇਗਾ ਐਕਸ਼ਨ

06/02/2022 11:28:59 AM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਬਹੁਤ ਸਾਰੇ ਲੋਕ ਉਸ ਨਾਲ ਆਖਰੀ ਵਾਰ ਹੋਈ ਗੱਲ ਦੀ ਕਾਲ ਰਿਕਾਰਡਿੰਗ ਲੀਕ ਕਰ ਰਹੇ ਹਨ। ਉਥੇ ਸਿੱਧੂ ਦੇ ਬਹੁਤ ਸਾਰੇ ਟਰੈਕ ਤਿਆਰ ਪਏ ਹਨ, ਜਿਹੜੇ ਰਿਲੀਜ਼ ਹੋਣੇ ਬਾਕੀ ਹਨ। ਇਸ ਸਭ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਉਸ ਦੇ ਇੰਸਟਾਗ੍ਰਾਮ ਪੇਜ ’ਤੇ ਕੁਝ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ’ਚ ਇਹ ਕਿਹੋ-ਜਿਹਾ ਮਾਹੌਲ ਬਣ ਰਿਹਾ

ਪਹਿਲੀ ਸਟੋਰੀ ’ਚ ਲਿਖਿਆ ਹੈ, ‘‘ਹੱਥ ਜੋੜ ਕੇ ਬੇਨਤੀ ਹੈ, ਸਿੱਧੂ ਵੀਰ ਕਿਸੇ ਨਾਲ ਵੀ ਜਦੋਂ ਕਾਲ ’ਤੇ ਗੱਲ ਕਰਦਾ ਸੀ, ਉਹਨੂੰ ਨਹੀਂ ਪਤਾ ਸੀ ਤੁਸੀਂ ਉਹਦੀ ਕਾਲ ਰਿਕਾਰਡ ਕਰ ਰਹੇ ਹੋ, ਉਹ ਨਿੱਜੀ ਤੌਰ ’ਤੇ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ ਸੀ। ਉਹਦੇ ਨਾਲ ਕੀਤੀਆਂ ਗੱਲਾਂ ਦੀ ਕਾਲ ਰਿਕਾਰਡਿੰਗ ਨਾ ਪਾਓ ਸੋਸ਼ਲ ਮੀਡੀਆ ’ਤੇ, ਉਹ ਗੱਲਾਂ ਸਿਰਫ ਤੁਹਾਡੇ ਲਈ ਸੀ, ਤੁਸੀਂ ਆਪਣੇ ਤਕ ਰੱਖੋ, ਨਾ ਸੋਸ਼ਲ ਮੀਡੀਆ ’ਤੇ ਪਾਓ, ਨਾ ਕਸੇ ਨੂੰ ਸੁਣਾਓ।’’

PunjabKesari

ਇਸ ਪੋਸਟ ਤੋਂ ਸਾਫ ਹੈ ਕਿ ਟੀਮ ਵਲੋਂ ਉਸ ਦੀ ਕਾਲ ਰਿਕਾਰਡਿੰਗ ਲੀਕ ਨਾ ਕਰਨ ਦੀ ਗੱਲ ਆਖੀ ਗਈ ਹੈ। ਅਜਿਹੀ ਪੋਸਟ ਇਸ ਲਈ ਪਾਈ ਗਈ ਹੈ ਕਿਉਂਕਿ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਨਾਲ ਹੋਈ ਗੱਲਬਾਤ ਦੀ ਕੁਝ ਲੋਕਾਂ ਵਲੋਂ ਕਾਲ ਰਿਕਾਰਡਿੰਗ ਲੀਕ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

ਅਗਲੀ ਪੋਸਟ ’ਚ ਉਨ੍ਹਾਂ ਲਿਖਿਆ, ‘‘ਬੇਨਤੀ ਹੈ ਸਿੱਧੂ ਵੀਰ ਦਾ ਕਿਸੇ ਵੀ ਮਿਊਜ਼ਿਕ ਪ੍ਰੋਡਿਊਸਰ ਕੋਲ ਜਾਂ ਕਿਸੇ ਵੀ ਬੰਦੇ ਕੋਲ ਜੇ ਕੋਈ ਵੀ ਅਨਰਿਲੀਜ਼ਡ ਗਾਣਾ ਪਿਆ ਹੈ, ਭਾਵੇਂ ਉਹ 2 ਜਾਂ 4 ਲਾਈਨਾਂ ਨੇ, ਭਾਵੇਂ ਉਹ ਪੂਰਾ ਗੀਤ। ਉਹ ਨਾ ਕਿਸੇ ਨੂੰ ਸੁਣਾਇਆ ਜਾਵੇ, ਨਾ ਕਿਸੇ ਨੂੰ ਦਿੱਤਾ ਜਾਵੇ, ਨਾ ਕਿਤੇ ਲੀਕ ਜਾਂ ਰਿਲੀਜ਼ ਕੀਤਾ ਜਾਵੇ, ਸਾਰਾ ਡਾਟਾ ਭੋਗ ਤੋਂ ਬਾਅਦ ਸਿਰਫ ਫਾਦਰ ਸਾਬ੍ਹ ਨੂੰ ਹੈਂਡਓਵਰ ਕਰਨਾ ਹੈ। ਜਿਸ ਕਿਸੇ ਨੇ ਵੀ ਕੋਈ ਡਾਟਾ ਲੀਕ ਜਾਂ ਰਿਲੀਜ਼ ਕੀਤਾ, ਉਹਦੇ ’ਤੇ ਲੀਗਲੀ ਐਕਸ਼ਨ ਲਿਆ ਜਾਵੇਗਾ।’’

PunjabKesari

ਇਸ ਪੋਸਟ ’ਚ ਸਿੱਧੂ ਦੇ ਰਿਲੀਜ਼ ਨਾ ਹੋਏ ਗੀਤਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ। ਪੋਸਟ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਿੱਧੂ ਦੇ ਪਿਤਾ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਗੀਤ ਰਿਲੀਜ਼ ਕੀਤਾ ਗਿਆ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News