ਸਿੱਧੂ ਮੂਸੇ ਵਾਲਾ ਦੀ ‘ਮੂਸਾ ਜੱਟ’ ਫ਼ਿਲਮ ’ਚ ਨਜ਼ਰ ਅਹਿਮ ਭੂਮਿਕਾ ਨਿਭਾਏਗੀ ਇਹ ਅਦਾਕਾਰਾ, ਸ਼ੂਟਿੰਗ ਕੀਤੀ ਸ਼ੁਰੂ

11/23/2020 4:45:58 PM

ਜਲੰਧਰ (ਬਿਊਰੋ)– ਸਿੱਧੂ ਮੂਸੇ ਵਾਲਾ ਨੇ ਆਪਣੀ ਦੂਜੀ ਫ਼ਿਲਮ ‘ਮੂਸਾ ਜੱਟ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਇਸ ਖ਼ਬਰ ਦੀ ਜਾਣਕਾਰੀ ਉਦੋਂ ਮਿਲੀ, ਜਦੋਂ ਫ਼ਿਲਮ ਦੀ ਅਦਾਕਾਰਾ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੀ ਇਕ ਤਸਵੀਰ ਸਾਂਝੀ ਕੀਤੀ। ਫ਼ਿਲਮ ’ਚ ਮੁੱਖ ਅਦਾਕਾਰਾ ਵਜੋਂ ਸਵਰਗੀ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਨਜ਼ਰ ਆ ਰਹੀ ਹੈ। ਸਵੀਤਾਜ ਤੇ ਸਿੱਧੂ ਦੋਵਾਂ ਦੀ ਇਹ ਦੂਜੀ ਫ਼ਿਲਮ ਹੈ।

PunjabKesari

ਸਿੱਧੂ ਮੂਸੇ ਵਾਲਾ ਇਸ ਤੋਂ ਪਹਿਲਾਂ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ, ਉਥੇ ਸਵੀਤਾਜ ਫ਼ਿਲਮ ‘ਗੋਲੇ ਦੀ ਬੇਗੀ’ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਦੋਵਾਂ ਦੀਆਂ ਇਹ ਫ਼ਿਲਮਾਂ 2021 ’ਚ ਰਿਲੀਜ਼ ਹੋਣਗੀਆਂ।
ਸਵੀਤਾਜ ਨੇ ‘ਮੂਸਾ ਜੱਟ’ ਦੀ ਸ਼ੂਟਿੰਗ ਦੌਰਾਨ ਤਸਵੀਰ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਹਰ ਕੋਈ ਵੱਖਰੇ-ਵੱਖਰੇ ਕੈਮਰੇ ਨੂੰ ਦੇਖ ਰਿਹਾ ਹੈ। ਹਾ ਹਾ ਹਾ। ਵਾਹਿਗੁਰੂ ਮਿਹਰ ਕਰੇ। ‘ਮੂਸਾ ਜੱਟ’ ਦੀ ਸ਼ੂਟਿੰਗ ਸ਼ੁਰੂ।’

 
 
 
 
 
 
 
 
 
 
 
 
 
 
 
 

A post shared by 𝑺𝒘𝒆𝒆𝒕𝒂𝒋 𝑩𝒓𝒂𝒓 (@sweetajbrarofficial)

ਦੱਸਣਯੋਗ ਹੈ ਕਿ ‘ਮੂਸਾ ਜੱਟ’ ਫ਼ਿਲਮ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ। ਫ਼ਿਲਮ ਰੁਪਾਲੀ ਗੁਪਤਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਸ ਨੂੰ ਡਾਇਰੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਗੁਰਿੰਦਰ ਡਿੰਪੀ ਨੇ ਲਿਖੀ ਹੈ। ਦੁਨੀਆ ਭਰ ’ਚ ਇਹ ਫ਼ਿਲਮ 18 ਜੂਨ 2021 ਨੂੰ ਰਿਲੀਜ਼ ਹੋਵੇਗੀ।


Rahul Singh

Content Editor

Related News