ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ਨੇ ਮੁੜ ਪਾਈਆਂ ਧੁੰਮਾਂ, ਹਰ ਪਾਸੇ ਹੋ ਰਹੀ ਚਰਚਾ (ਵੀਡੀਓ)

08/22/2020 12:55:13 PM

ਜਲੰਧਰ (ਬਿਊਰੋ)– ਹਾਲ ਹੀ ’ਚ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਦਾ ਗੀਤ ‘ਮਾਈ ਬਲੌਕ’ ਰਿਲੀਜ਼ ਹੋਇਆ ਹੈ, ਜੋ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਧੂ ਮੂਸੇ ਵਾਲਾ ਦਾ ਇਹ ਗੀਤ ਕਾਫੀ ਸਮਾਂ ਪਹਿਲਾਂ ਦਾ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਸਿੱਧੂ ਮੂਸੇ ਵਾਲਾ ਦਾ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਬਿੱਗ ਬਰਡ ਨਾਲ ਵਿਵਾਦ ਵੀ ਕੁਝ ਮਹੀਨੇ ਪਹਿਲਾਂ ਦੇਖਣ ਨੂੰ ਮਿਲਿਆ ਸੀ।

ਦੱਸਣਯੋਗ ਹੈ ਕਿ ਇਸ ਗੀਤ ਦੀ ਪੇਮੈਂਟ ਨੂੰ ਲੈ ਕੇ ਸਿੱਧੂ ਤੇ ਬਿੱਗ ਬਰਡ ਵਿਚਾਲੇ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਸਾਗਾ ਮਿਊਜ਼ਿਕ ਦੇ ਸੁਮੀਤ ਸਿੰਘ ਵਲੋਂ ਹੱਲ ਕਰਵਾ ਦਿੱਤਾ ਗਿਆ ਹੈ। ਗੀਤ ਜਦੋਂ ਅਧਿਕਾਰਕ ਤੌਰ ’ਤੇ ਰਿਲੀਜ਼ ਹੋ ਗਿਆ ਹੈ ਤਾਂ ਹਰ ਇਕ ਨੂੰ ਇਸ ਗੀਤ ਦੀ ਪੇਮੈਂਟ ਵੀ ਕਰ ਦਿੱਤੀ ਗਈ ਹੈ ਤੇ ਸਿੱਧੂ ਤੇ ਬਿੱਗ ਬਰਡ ਦੇ ਵਿਵਾਦ ’ਤੇ ਇਕ ਤਰ੍ਹਾਂ ਦੀ ਰੋਕ ਵੀ ਲਗਾ ਦਿੱਤੀ ਹੈ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ ਰਿਲੀਜ਼ ਹੁੰਦਿਆਂ ਹੀ ਨੰਬਰ 1 ’ਤੇ ਟਰੈਂਡ ਕਰ ਰਿਹਾ ਹੈ।

ਗੀਤ ਨੂੰ ਗਾਇਆ ਤੇ ਲਿਖਿਆ ਖੁਦ ਸਿੱਧੂ ਮੂਸੇ ਵਾਲਾ ਨੇ ਹੈ। ਇਸ ਦਾ ਮਿਊਜ਼ਿਕ ਬਿੱਗ ਬਰਡ ਨੇ ਦਿੱਤਾ ਹੈ। ਵੀਡੀਓ ਸੁਕਰਨ ਪਾਠਕ ਤੇ ਰੁਪਨ ਭਾਰਦਵਾਜ ਵਲੋਂ ਬਣਾਈ ਗਈ ਹੈ। ਗੀਤ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ, ਜਿਨ੍ਹਾਂ ਦੀ ਬਦੌਲਤ ਇਹ ਗੀਤ ਅਧਿਕਾਰਕ ਤੌਰ ’ਤੇ ਰਿਲੀਜ਼ ਹੋ ਸਕਿਆ ਹੈ।


Rahul Singh

Content Editor

Related News