ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਹਿਲਾ ਬਿਆਨ, ਆਖੀਆਂ ਇਹ ਗੱਲਾਂ

09/06/2021 1:59:47 PM

ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਸ਼ੁਕਲਾ ਦੇ ਜਾਣ ਤੋਂ ਬਾਅਦ ਪਰਿਵਾਰ ਖ਼ੁਦ ਨੂੰ ਸੰਭਾਲਣ ਦੀ ਕੋਸ਼ਿਸ਼ ’ਚ ਲੱਗਾ ਹੈ। ਸਿਧਾਰਥ ਦੀ ਮਾਂ ਤੇ ਭੈਣਾਂ ਇਕ-ਦੂਜੇ ਦਾ ਸਹਾਰਾ ਬਣੀਆਂ ਹਨ। 6 ਸਤੰਬਰ ਨੂੰ ਸਿਧਾਰਥ ਦੇ ਪਰਿਵਾਰ ਨੇ ਪ੍ਰੇਅਰ ਮੀਟ ਰੱਖੀ ਹੈ। ਇਸ ਪ੍ਰੇਅਰ ਮੀਟ ’ਚ ਪ੍ਰਸ਼ੰਸਕ ਵੀ ਵਰਚੂਅਲੀ ਹਿੱਸਾ ਲੈ ਸਕਦੇ ਹਨ। ਹੁਣ ਸਿਧਾਰਥ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰਾਈਵੇਸੀ ਰੱਖਣ ਦੀ ਬੇਨਤੀ ਕੀਤੀ ਹੈ।

ਬਿਆਨ ’ਚ ਲਿਖਿਆ ਹੈ, ‘ਜੋ ਵੀ ਸਿਧਾਰਥ ਦੇ ਸਫਰ ਦਾ ਹਿੱਸਾ ਰਹੇ ਤੇ ਬਹੁਤ ਪਿਆਰ ਦਿੱਤਾ, ਉਨ੍ਹਾਂ ਦਾ ਦਿਲੋਂ ਧੰਨਵਾਦ। ਇਹ ਯਕੀਨੀ ਤੌਰ ’ਤੇ ਅੰਤ ਨਹੀਂ ਹੈ, ਸਿਧਾਰਥ ਹਮੇਸ਼ਾ ਸਾਡੇ ਸਾਰਿਆਂ ਨਾਲ ਰਹਿਣਗੇ। ਸਿਧਾਰਥ ਆਪਣੀ ਪ੍ਰਾਈਵੇਸੀ ਦੀ ਕਦਰ ਕਰਦੇ ਸਨ। ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਪ੍ਰਾਈਵੇਸੀ ਦਿਓ। ਮੁੰਬਈ ਪੁਲਸ ਫੋਰਸ ਨੂੰ ਉਨ੍ਹਾਂ ਦੀ ਸੰਵੇਦਨਸ਼ੀਲਤਾ ਲਈ ਖ਼ਾਸ ਤੌਰ ’ਤੇ ਧੰਨਵਾਦ। ਉਹ ਸ਼ੀਲਡ ਵਾਂਗ ਰਹੇ, ਸਾਨੂੰ ਸੁਰੱਖਿਆ ਦਿੱਤੀ ਤੇ ਹਰ ਮਿੰਟ ਸਾਡੇ ਨਾਲ ਖੜ੍ਹੇ ਰਹੇ। ਕਿਰਪਾ ਕਰਕੇ ਸਿਧਾਰਥ ਨੂੰ ਆਪਣੀਆਂ ਯਾਦਾਂ ਤੇ ਦੁਆਵਾਂ ’ਚ ਰੱਖੋ। ਸ਼ੁਕਲਾ ਪਰਿਵਾਰ।’

PunjabKesari

ਦੱਸ ਦੇਈਏ ਕਿ 2 ਸਤੰਬਰ ਨੂੰ ਸਿਧਾਰਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਸਿਧਾਰਥ ਨੂੰ ਕੂਪਰ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਡਾਕਟਰਾਂ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਸੀ। ਹਸਪਤਾਲ ’ਚ ਸਿਧਾਰਥ ਦਾ ਪੋਸਟਮਾਰਟਮ ਹੋਇਆ। 3 ਸਤੰਬਰ ਨੂੰ ਓਸ਼ੀਵਾਰਾ ਦੇ ਸ਼ਮਸ਼ਾਨਘਾਟ ’ਚ ਸਿਧਾਰਥ ਦਾ ਅੰਤਿਮ ਸੰਸਕਾਰ ਹੋਇਆ। ਸਿਧਾਰਥ ਦੇ ਅੰਤਿਮ ਸੰਸਕਾਰ ’ਚ ਉਨ੍ਹਾਂ ਦੇ ਪ੍ਰਸ਼ੰਸਕ ਤੇ ਚਾਹੁਣ ਵਾਲੇ ਪਹੁੰਚੇ ਸਨ। ਸਿਧਾਰਥ ਦੀ ਮਾਂ ਤੇ ਭੈਣਾਂ ਸਿਧਾਰਥ ਦੇ ਆਖਰੀ ਦਰਸ਼ਨ ਕਰਨ ਲਈ ਸ਼ਮਸ਼ਾਨਘਾਟ ਪਹੁੰਚੀਆਂ ਸਨ।

ਸਿਧਾਰਥ ਦੇ ਅਚਾਨਕ ਜਾਣ ਨਾਲ ਪਰਿਵਾਰ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਉਹ ਖ਼ੁਦ ਨੂੰ ਸੰਭਾਲਣ ’ਚ ਲੱਗੇ ਹਨ। ਦੱਸ ਦੇਈਏ ਕਿ ਸਿਧਾਰਥ ਆਪਣੀ ਮਾਂ ਰੀਤਾ ਸ਼ੁਕਲਾ ਦੇ ਬੇਹੱਦ ਕਰੀਬ ਸਨ। ਜਦੋਂ ਸਿਧਾਰਥ ‘ਬਿੱਗ ਬੌਸ’ ’ਚ ਸਨ ਤਾਂ ਉਨ੍ਹਾਂ ਦੀ ਮਾਂ ਉਥੇ ਉਨ੍ਹਾਂ ਨੂੰ ਮਿਲਣ ਪਹੁੰਚੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News