ਸਿਧਾਰਥ ਸ਼ੁਕਲਾ ਦੀ ਪਹਿਲੀ ਬਰਸੀ: ਇਕਲੌਤੇ ਪੁੱਤਰ ਦੀ ਆਤਮਾ ਦੀ ਸ਼ਾਂਤੀ ਲਈ ਮਾਂ ਨੇ ਰੱਖੀ ਪ੍ਰਾਰਥਨਾ ਸਭਾ

09/02/2022 11:02:04 AM

ਮੁੰਬਈ: ਸਾਲ 2021’ਚ ਅੱਜ ਦੇ ਦਿਨ ਯਾਨੀ 2 ਸਤੰਬਰ ਦੀ ਸਵੇਰ ਬੁਰੀ ਖ਼ਬਰ ਆਈ ਸੀ। ਖ਼ਬਰ ਸੀ ਕਿ ‘ਬਿੱਗ ਬੌਸ 13’ ਦੇ ਜੇਤੂ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਹੁਣ ਸਾਡੇ ’ਚ ਨਹੀਂ ਰਹੇ। ਸਿਧਾਰਥ ਸ਼ੁਕਲਾ ਨੇ ਸਿਰਫ਼ 40 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ  ਸੀ।

PunjabKesari

ਇਹ ਵੀ ਪੜ੍ਹੋ : ਦੇਰ ਰਾਤ ਮੀਂਹ ’ਚ ਪਤਨੀ ਨਾਲ ਸਪਾਟ ਹੋਏ ਰਣਬੀਰ, ਮਾਂ ਬਣਨ ਵਾਲੀ ਆਲੀਆ ਨੇ ਹੱਸਦੇ ਹੋਏ ਕੈਮਰੇ ਸਾਹਮਣੇ ਦਿੱਤੇ ਪੋਜ਼

ਉਨ੍ਹਾਂ ਦੀ ਮੌਤ ਨੇ ਸਾਰੇ ਪ੍ਰਸ਼ੰਸਕਾਂ ਨੂੰ ਅਜਿਹਾ ਸਦਮਾ ਦਿੱਤਾ ਹੈ, ਜਿਸ ਤੋਂ ਲੋਕ ਅੱਜ ਵੀ ਉਭਰ ਨਹੀਂ ਸਕੇ ਹਨ। ਸਿਧਾਰਥ ਸ਼ੁਕਲਾ ਦੀ ਪਹਿਲੀ ਬਰਸੀ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਦ ਕਰ ਰਹੇ ਹਨ। ਕੋਈ ਉਸ ਦੇ ਨਾਮ ’ਤੇ ਦੀਵਾ ਜਗਾ ਰਿਹਾ ਹੈ ਅਤੇ ਕੋਈ ਉਸ ਦੇ ਨਾਮ ’ਤੇ ਦਾਨ ਕਰ ਰਿਹਾ ਹੈ।

PunjabKesari

ਇਸ ਦੇ ਨਾਲ ਹੀ ਪੁੱਤਰ ਦੀ ਪਹਿਲੀ ਬਰਸੀ ਮੌਕੇ ਸ਼ੁਕਲਾ ਪਰਿਵਾਰ ਬ੍ਰਹਮਾ ਕੁਮਾਰੀ ਆਸ਼ਰਮ ਪਹੁੰਚਿਆ। ਇੱਥੇ ਉਨ੍ਹਾਂ ਨੇ ਪੁੱਤਰ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ। ਪ੍ਰਾਰਥਨਾ ਸਭਾ ’ਚ ਸਿਧਾਰਥ ਦੀ ਮਾਂ ਰੀਟਾ ਸ਼ੁਕਲਾ, ਦੋਵੇਂ ਭੈਣਾਂ ਪ੍ਰੀਤੀ ਅਤੇ ਨੀਤੂ ਆਪਣੇ ਪਤੀ ਅਤੇ ਅਦਾਕਾਰ ਦੇ ਡਰਾਈਵਰ ਅਤੇ ਦੋਸਤ ਆਦਿਤ ਅਗਰਵਾਲ ਵੀ ਮੌਜੂਦ ਸਨ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਰਗੁਣ ਮਹਿਤਾ ਨੇ ਆਪਣੀ ਫ਼ਿਲਮ ‘ਮੋਹ’ ਦੇ ਗੀਤ ’ਤੇ ਕੀਤਾ ਜ਼ਬਰਦਸਤ ਡਾਂਸ, ਦੇਖੋ ਵੀਡੀਓ

ਕੁਝ ਦਿਨ ਪਹਿਲਾਂ ਜਨਮ ਅਸ਼ਟਮੀ ਦੇ ਮੌਕੇ ’ਤੇ ਰੀਟਾ ਮਾਂ ਬ੍ਰਹਮਾ ਕੁਮਾਰੀਆਂ ਦੇ ਇਕ ਪ੍ਰੋਗਰਾਮ ’ਚ ਸ਼ਾਮਲ ਹੋਈ ਸੀ। ਉਨ੍ਹਾਂ ਨੂੰ ਬ੍ਰਹਮਾ ਕੁਮਾਰੀਆਂ ਦੇ ਮੈਂਬਰਾਂ, ਬੱਚਿਆਂ ਅਤੇ ਪਰਿਵਾਰਾਂ ਨਾਲ ਦੇਖਿਆ ਗਿਆ।

PunjabKesari

ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਅਕਸਰ ਆਪਣੀ ਮਾਂ ਨਾਲ ਜਾਂ ਇਕੱਲੇ ਬ੍ਰਹਮਾ ਕੁਮਾਰੀ ਕੋਲ ਜਾਇਆ ਕਰਦੇ ਸਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਇਸ ਪਰੰਪਰਾ ਨੂੰ ਕਾਇਮ ਰੱਖਿਆ ਅਤੇ ਉਹ ਉਸ ਸੰਸਥਾ ਨਾਲ ਜੁੜ ਗਈ। ਉਹ ਅਕਸਰ ਉੱਥੇ ਆਪਣਾ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ।

PunjabKesari

ਸਿਧਾਰਥ ਸ਼ੁਕਲਾ ਆਪਣੀ ਮਾਂ ਦੇ ਸਭ ਤੋਂ ਨਜ਼ਦੀਕ ਸਨ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਸਨ। ਉਨ੍ਹਾਂ ਦੀ ਬਾਂਡਿੰਗ ਬਿੱਗ ਬੌਸ 13 ਦੌਰਾਨ ਦੇਖਣ ਨੂੰ ਮਿਲੀ ਜਦੋਂ  ਉਨ੍ਹਾਂ ਦੀ ਮਾਂ ਅਦਾਕਾਰ ਨੂੰ ਮਿਲਣ ਆਈ ਸੀ।

PunjabKesari


Shivani Bassan

Content Editor

Related News