ਡਰੱਗਸ ਮਾਮਲੇ ’ਚ ਫਸੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ

Wednesday, Jun 15, 2022 - 11:28 AM (IST)

ਡਰੱਗਸ ਮਾਮਲੇ ’ਚ ਫਸੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ

ਮੁੰਬਈ (ਬਿਊਰੋ)– ਡਰੱਗਸ ਮਾਮਲੇ ’ਚ ਗ੍ਰਿਫ਼ਤਾਰ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੇ ਪੁੱਤਰ ਤੇ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਸੀ. ਪੀ. ਈਸਟ ਬੈਂਗਲੁਰੂ ਭੀਮਾ ਸ਼ੰਕਰ ਗੁਲਡ ਨੇ ਦੱਸਿਆ ਕਿ ਸਿਧਾਂਤ ਤੇ ਗ੍ਰਿਫ਼ਤਾਰ ਕੀਤੇ ਗਏ ਹੋਰਨਾਂ ਚਾਰ ਵਿਅਕਤੀਆਂ ਨੂੰ ਸਟੇਸ਼ਨ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਗੇ ਜਦੋਂ ਵੀ ਬੁਲਾਇਆ ਜਾਵੇਗਾ, ਉਨ੍ਹਾਂ ਨੂੰ ਪੁਲਸ ਸਾਹਮਣੇ ਪੇਸ਼ ਹੋਣਾ ਪਵੇਗਾ।

ਸਿਧਾਂਤ ’ਤੇ ਡਰੱਗਸ ਲੈਣ ਦਾ ਦੋਸ਼ ਹੈ। ਪੁਲਸ ਨੇ ਛਾਪੇਮਾਰੀ ਤੋਂ ਬਾਅਦ ਉਸ ਨੂੰ ਆਪਣੀ ਹਿਰਾਸਤ ’ਚ ਲਿਆ ਸੀ। ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਠਿਆ ਡਰੱਗਸ ਕੇਸ ਆਏ ਦਿਨ ਸੁਰਖ਼ੀਆਂ ’ਚ ਰਹਿੰਦਾ ਹੈ। ਇਸ ਮਾਮਲੇ ’ਚ ਹੁਣ ਤਕ ਕਈ ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਉਥੇ ਸੁਸ਼ਾਂਤ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਵਾਰ ਮੁੜ ਇਹ ਮਾਮਲਾ ਗਰਮਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਨਵੇਂ ਫੋਟੋਸ਼ੂਟ ਨੇ ਵਧਾਈਆਂ ਪ੍ਰਸ਼ੰਸਕਾਂ ਦੀਆਂ ਧੜਕਨਾਂ

ਜਾਣਕਾਰੀ ਮੁਤਾਬਕ ਡਰੱਗਸ ਕੇਸ ’ਚ ਫਸੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਬੈਂਗਲੁਰੂ ’ਚ ਪੁਲਸ ਨੇ ਹਿਰਾਸਤ ’ਚ ਲਿਆ ਸੀ। ਜ਼ਿਕਰਯੋਗ ਹੈ ਕਿ ਸ਼ਰਧਾ ਕਪੂਰ ਦੇ ਭਰਾ ਸਮੇਤ ਕੁਲ 6 ਲੋਕਾਂ ਨੂੰ ਡਰੱਗਸ ਟੈਸਟ ’ਚ ਪਾਜ਼ੇਟਿਵ ਪਾਇਆ ਗਿਆ ਸੀ। ਇਹ ਸਾਰੇ ਲੋਕ ਬੈਂਗਲੁਰੂ ਦੇ ਐੱਮ. ਜੀ. ਰੋਡ ਸਥਿਤ ਇਕ ਹੋਟਲ ’ਚ ਪਾਰਟੀ ਕਰ ਰਹੇ ਸਨ। ਇਸ ਦੌਰਾਨ ਪੁਲਸ ਨੇ ਛਾਪਾ ਮਾਰਦਿਆਂ ਤੁਰੰਤ ਕਾਰਵਾਈ ਕੀਤੀ।

ਮਜ਼ੇਦਾਰ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਧਾਂਤ ਡਰੱਗਸ ਮਾਮਲੇ ’ਚ ਫਸਿਆ ਹੈ। ਇਸ ਤੋਂ ਪਹਿਲਾਂ ਵੀ ਸਾਲ 2008 ’ਚ ਵੀ ਮੁੰਬਈ ’ਚ ਇਕ ਰੇਵ ਪਾਰਟੀ ਦੌਰਾਨ ਪੁਲਸ ਨੇ ਸਿਧਾਂਤ ਨੂੰ ਵੀ ’ਚ ਲਿਆ ਸੀ। ਪੁਲਸ ਵਲੋਂ ਛਾਪੇਮਾਰੀ ਤੋਂ ਬਾਅਦ ਹਿਰਾਸਤ ’ਚ ਲਏ ਗਏ 240 ਲੋਕਾਂ ’ਚ ਸਿਧਾਂਤ ਵੀ ਸ਼ਾਮਲ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News