ਨੌਜਵਾਨ ਕੈਡੇਟ ਬਣਨ ਲਈ ਸਿਧਾਂਤ ਨੇ 20 ਕਿਲੋ ਭਾਰ ਘਟਾਇਆ : ਰਵੀ ਉਦੈਵਰ

Saturday, Sep 14, 2024 - 11:16 AM (IST)

ਨੌਜਵਾਨ ਕੈਡੇਟ ਬਣਨ ਲਈ ਸਿਧਾਂਤ ਨੇ 20 ਕਿਲੋ ਭਾਰ ਘਟਾਇਆ : ਰਵੀ ਉਦੈਵਰ

ਮੁੰਬਈ- 'ਯੁਧਰਾ' ਦੇ ਨਿਰਦੇਸ਼ਕ ਰਵੀ ਉਦੈਵਾਰ ਨੇ ਫਿਲਮ ਲਈ ਸਿਧਾਂਤ ਚਤੁਰਵੇਦੀ ਵੱਲੋਂ ਕੀਤੇ ਗਏ ਜ਼ਬਰਦਸਤ ਸਰੀਰਕ ਪਰਿਵਰਤਨ 'ਤੇ ਰੌਸ਼ਨੀ ਪਾਈ ਹੈ। ਉਨ੍ਹਾਂ ਦੱਸਿਆ ਹੈ ਕਿ ਸਿਧਾਂਤ ਨੂੰ ਆਪਣੇ ਕਿਰਦਾਰ 'ਚ ਪੂਰੀ ਤਰ੍ਹਾਂ ਫਿੱਟ ਹੋਣ ਲਈ ਵਜ਼ਨ 'ਚ ਵੱਡਾ ਬਦਲਾਅ ਕਰਨਾ ਪਿਆ, ਜੋ ਉਸ ਦੀ ਮਿਹਨਤ ਅਤੇ ਲਗਨ ਨੂੰ ਦਰਸਾਉਂਦਾ ਹੈ।ਉਸ ਨੇ ਇਕ ਨੌਜਵਾਨ ਕੈਡੇਟ ਬਣਨ ਲਈ ਬਹੁਤ ਸਾਰਾ ਭਾਰ ਘਟਾਇਆ। ਆਖਰ 'ਚ ਉਸ ਦਾ ਭਾਰ ਬਹੁਤ ਵਧ ਗਿਆ ਸੀ, ਉਸ ਦਾ ਚਿਹਰਾ ਖੁਰਦਰਾ ਹੋ ਗਿਆ ਸੀ ਤੇ ਤੁਸੀਂ ਉਸੇ 'ਚ ਆਈ ਤਬਦੀਲੀ ਦੇਖ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ -ਈਸ਼ਾ ਦਿਓਲ ਨਾਲ ਵਿਅਕਤੀ ਨੇ ਕੀਤੀ ਗਲਤ ਹਰਕਤ, ਅਦਾਕਾਰਾ ਨੇ ਕੀਤਾ ਖੁਲਾਸਾ

ਮੈਂ ਕਹਿ ਸਕਦਾ ਹਾਂ ਕਿ ਉਸ ਨੇ ਲਗਭਗ 20 ਕਿੱਲੋ ਭਾਰ ਘਟਾਇਆ ਹੈ। ਮੈਂ ਤੁਹਾਨੂੰ ਸਹੀ ਵਜ਼ਨ ਨਹੀਂ ਦੱਸ ਸਕਦਾ, ਇਸ ਬਾਰੇ ਮੈਂ ਸਿਧਾਂਤ ਨੂੰ ਪੁੱਛ ਕੇ ਦੱਸਾਂਗਾ। ਉਸ ਦੇ ਟ੍ਰੇਨਰ ਨੇ ਸਭ ਕੁਝ ਬਹੁਤ ਧਿਆਨ ਨਾਲ ਕੀਤਾ ਹੈ।'ਯੁਧਰਾ' ਦਾ ਨਿਰਦੇਸ਼ਨ ਰਵੀ ਉਦੈਵਾਰ ਨੇ ਕੀਤਾ ਹੈ, ਜੋ 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਨੂੰ ਫਰਹਾਨ ਅਖਤਰ ਅਤੇ ਸ਼੍ਰੀਧਰ ਰਾਘਵਨ ਨੇ ਲਿਖਿਆ ਹੈ। ਸਿਧਾਂਤ ਚਤੁਰਵੇਦੀ ਅਤੇ ਮਾਲਵਿਕਾ ਮੋਹਨਨ ਅਭਿਨੀਤ ਇਹ ਫਿਲਮ ਇਕ ਐਕਸ਼ਨ ਨਾਲ ਭਰਪੂਰ ਅਨੁਭਵ ਦਾ ਵਾਅਦਾ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News