ਕਿਆਰਾ ਦਾ ਸਹੁਰੇ ਘਰ ਢੋਲ ਨਾਲ ਹੋਇਆ ਜ਼ੋਰਦਾਰ ਸੁਆਗਤ, ਪਤੀ ਸਿਡ ਨਾਲ ਕੀਤਾ ਡਾਂਸ

02/09/2023 12:47:09 PM

ਮੁੰਬਈ (ਬਿਊਰੋ)– ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ 7 ਫਰਵਰੀ ਨੂੰ ਵਿਆਹ ਦੇ ਬੰਧਨ ’ਚ ਬੱਝਣ ਤੋਂ ਬਾਅਦ ਲਗਾਤਾਰ ਸੁਰਖ਼ੀਆਂ ’ਚ ਹਨ। ਸਿਧਾਰਥ ਬੁੱਧਵਾਰ ਰਾਤ ਨੂੰ ਆਪਣੀ ਦੁਲਹਨ ਨੂੰ ਜੱਦੀ ਸ਼ਹਿਰ ਦਿੱਲੀ ਲੈ ਕੇ ਆਏ ਹਨ। ਨੂੰਹ ਕਿਆਰਾ ਦਾ ਸਹੁਰੇ ਘਰ ਪਹੁੰਚਦਿਆਂ ਹੀ ਢੋਲ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਨਵ-ਵਿਆਹੁਤਾ ਜੋੜੀ ਕਾਫੀ ਖ਼ੁਸ਼ ਨਜ਼ਰ ਆ ਰਹੀ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਘਰ ਪਹੁੰਚੇ ਜੋੜੇ ਦੇ ਸਵਾਗਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਵਿਆਹ ਤੋਂ ਬਾਅਦ ਘਰ ਪਹੁੰਚੇ ਨਵੇਂ ਵਿਆਹੇ ਸਿਧਾਰਥ-ਕਿਆਰਾ ਦੇ ਸਵਾਗਤ ਲਈ ਘਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਜਿਵੇਂ ਹੀ ਪਤੀ-ਪਤਨੀ ਘਰ ਪਹੁੰਚੇ ਤਾਂ ਢੋਲ ਨਾਲ ਦੋਵਾਂ ਦਾ ਸਵਾਗਤ ਕੀਤਾ ਗਿਆ। ਘਰ ’ਚ ਦਾਖ਼ਲ ਹੋਣ ਤੋਂ ਬਾਅਦ ਸਿਧਾਰਥ ਤੇ ਉਨ੍ਹਾਂ ਦੀ ਪਤਨੀ ਵੀ ਢੋਲ ’ਤੇ ਨੱਚਦੇ ਨਜ਼ਰ ਆਏ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਵਿਆਹ ਤੋਂ ਬਾਅਦ ਪਹਿਲੀ ਵਾਰ ਸਹੁਰੇ ਘਰ ਪਹੁੰਚੀ ਕਿਆਰਾ ਨੇ ਆਪਣੇ ਲਾਲ ਲੁੱਕ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਸਿਧਾਰਥ ਵੀ ਆਪਣੀ ਦੁਲਹਨ ਨਾਲ ਮੈਚਿੰਗ ਕਰਦੇ ਨਜ਼ਰ ਆਏ।

ਦੱਸ ਦੇਈਏ ਕਿ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦਾ ਵਿਆਹ 7 ਫਰਵਰੀ ਨੂੰ ਜੈਸਲਮੇਰ ਦੇ ਸੂਰਜਗੜ੍ਹ ਪੈਲੇਸ ਹੋਟਲ ’ਚ ਹੋਇਆ ਸੀ। ਇਸ ਜੋੜੇ ਨੇ ਕਾਫੀ ਧੂਮਧਾਮ ਨਾਲ ਵਿਆਹ ਕਰਵਾਇਆ। ਵਿਆਹ ਤੋਂ ਬਾਅਦ ਸਿਡ-ਕਿਆਰਾ ’ਤੇ ਪ੍ਰਸ਼ੰਸਕਾਂ ਤੇ ਸਿਤਾਰਿਆਂ ਨੇ ਕਾਫੀ ਪਿਆਰ ਲੁਟਾਇਆ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News