ਲੋਕਾਂ ਨੇ ਸ਼ਵੇਤਾ ਤਿਵਾਰੀ ਨੂੰ ਲਿਆ ਨਿਸ਼ਾਨੇ ’ਤੇ, ਕਿਹਾ- ‘ਇਕ ਹੋਰ ਤਲਾਕ ਹੋਣ ਵਾਲਾ ਹੈ’

Thursday, Aug 19, 2021 - 11:33 AM (IST)

ਲੋਕਾਂ ਨੇ ਸ਼ਵੇਤਾ ਤਿਵਾਰੀ ਨੂੰ ਲਿਆ ਨਿਸ਼ਾਨੇ ’ਤੇ, ਕਿਹਾ- ‘ਇਕ ਹੋਰ ਤਲਾਕ ਹੋਣ ਵਾਲਾ ਹੈ’

ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਦੇ ਮੰਨੇ-ਪ੍ਰਮੰਨੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11’ ’ਚ ਨਜ਼ਰ ਆ ਰਹੀ ਟੀ. ਵੀ. ਦੀ ਪ੍ਰੇਰਣਾ ਯਾਨੀ ਸ਼ਵੇਤਾ ਤਿਵਾਰੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ’ਚ ਬਣੀ ਹੋਈ ਹੈ। ‘ਖਤਰੋਂ ਕੇ ਖਿਲਾੜੀ 11’ ’ਚ ਹੋਈ ਬਹਿਸਬਾਜ਼ੀ ਤੋਂ ਬਾਅਦ ਹੁਣ ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਇਸ ਵਿਚਾਲੇ ਲੋਕਾਂ ਨੇ ਸ਼ਵੇਤਾ ਤਿਵਾਰੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਸ਼ਵੇਤਾ ਤਿਵਾਰੀ ਨੇ ਆਪਣੇ ਚੰਗੇ ਦੋਸਤ ਤੇ ਟੀ. ਵੀ. ਅਦਾਕਾਰ ਵਿਕਾਸ ਕਲਾਂਤਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਸੀ।

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)

ਸ਼ਵੇਤਾ ਤਿਵਾਰੀ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਵਿਕਾਸ ਕਲਾਂਤਰੀ ਦੀ ਤਾਰੀਫ਼ ਕੀਤੀ ਸੀ। ਪ੍ਰਸ਼ੰਸਕਾਂ ਨੂੰ ਸ਼ਵੇਤਾ ਤਿਵਾਰੀ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ। ਇਹੀ ਵਜ੍ਹਾ ਹੈ ਕਿ ਲੋਕਾਂ ਨੇ ਸ਼ਵੇਤਾ ਤਿਵਾਰੀ ਨੂੰ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਸ਼ਵੇਤਾ ਤਿਵਾਰੀ ਜਲਦ ਹੀ ਵਿਕਾਸ ਕਲਾਂਤਰੀ ਨਾਲ ਤੀਜਾ ਵਿਆਹ ਕਰਵਾਉਣ ਜਾ ਰਹੀ ਹੈ।

PunjabKesari

ਇੰਨਾ ਹੀ ਨਹੀਂ, ਲੋਕ ਸ਼ਵੇਤਾ ਤਿਵਾਰੀ ਕੋਲੋਂ ਅਜੀਬੋ-ਗਰੀਬ ਸਵਾਲ ਵੀ ਪੁੱਛ ਰਹੇ ਹਨ। ਇਕ ਯੂਜ਼ਰ ਨੇ ਸ਼ਵੇਤਾ ਤਿਵਾਰੀ ਦੀ ਪੋਸਟ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਕੀ ਤੁਸੀਂ ਤੀਜੀ ਵਾਰ ਵਿਆਹ ਕਰਵਾਉਣ ਦੀ ਤਿਆਰੀ ਕਰ ਰਹੇ ਹੋ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਦੀ ਵੀ ਜ਼ਿੰਦਗੀ ਬਰਬਾਦ ਕਰੋਗੇ ਤੁਸੀਂ। ਲੱਗਦਾ ਹੈ ਕਿ ਜਲਦ ਹੀ ਇਕ ਹੋਰ ਤਲਾਕ ਹੋਣ ਵਾਲਾ ਹੈ।’

PunjabKesari

ਵਿਕਾਸ ਕਲਾਂਤਰੀ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਸ਼ਵੇਤਾ ਤਿਵਾਰੀ ਨੇ ਲਿਖਿਆ ਸੀ, ‘ਹੁਣ ਮੈਂ ਤੁਹਾਡੇ ਬਾਰੇ ਕੀ ਲਿਖਾਂ। ਮੈਂ ਸਿਰਫ ਇੰਨਾ ਕਹਿ ਸਕਦੀ ਹਾਂ ਕਿ ਜਦੋਂ ਵੀ ਮੈਂ ਤੁਹਾਨੂੰ ਕੁਝ ਕਹਿੰਦੀ ਹਾਂ ਤਾਂ ਤੁਸੀਂ ਮੇਰੀ ਸਾਰੀ ਗੱਲ ਸੁਣਦੇ ਹੋ। ਜਦੋਂ ਮੈਂ ਗੁੰਮਰਾਹ ਹੁੰਦੀ ਹਾਂ ਤਾਂ ਤੁਸੀਂ ਮੈਨੂੰ ਰਸਤਾ ਦਿਖਾਉਂਦੇ ਹੋ। ਮੈਂ ਲੋਕਾਂ ’ਤੇ ਯਕੀਨ ਕਰਨਾ ਚਾਹੁੰਦੀ ਹਾਂ। ਇਸ ਕੰਮ ’ਚ ਤੁਸੀਂ ਮੇਰੀ ਮਦਦ ਕਰਦੇ ਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਮੇਰੇ ਦੋਸਤ।’ ਸ਼ਵੇਤਾ ਤਿਵਾਰੀ ਦੀਆਂ ਇੰਨੀਆਂ ਪਿਆਰੀਆਂ ਗੱਲਾਂ ਸੁਣਨ ਤੋਂ ਬਾਅਦ ਹੀ ਪ੍ਰਸ਼ੰਸਕਾਂ ਨੇ ਉਸ ਦਾ ਤੇ ਵਿਕਾਸ ਕਲਾਂਤਰੀ ਦਾ ਨਾਂ ਜੋੜਨਾ ਸ਼ੁਰੂ ਕਰ ਦਿੱਤਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News