ਯੈਲੋ ਸਾੜ੍ਹੀ ''ਚ ਸ਼ਵੇਤਾ ਤਿਵਾਰੀ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਬੋਲਡ ਲੁੱਕ ''ਚ ਪੋਜ਼ (ਤਸਵੀਰਾਂ)

Monday, Dec 20, 2021 - 05:47 PM (IST)

ਯੈਲੋ ਸਾੜ੍ਹੀ ''ਚ ਸ਼ਵੇਤਾ ਤਿਵਾਰੀ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਦਿੱਤੇ ਬੋਲਡ ਲੁੱਕ ''ਚ ਪੋਜ਼ (ਤਸਵੀਰਾਂ)

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਅੱਜ ਕੱਲ ਆਪਣੀ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਪ੍ਰਸ਼ੰਸਕ ਵੀ ਉਸ ਦੀ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕਦੇ। ਸ਼ਵੇਤਾ ਤਿਵਾਰੀ ਨੇ ਸਖ਼ਤ ਮਿਹਨਤ ਨਾਲ ਖ਼ੁਦ ਨੂੰ ਫਿੱਟ ਕੀਤਾ ਹੈ।

PunjabKesari

ਇਸ ਤੋਂ ਬਾਅਦ ਸ਼ਵੇਤਾ ਤਿਵਾਰੀ ਲਗਾਤਾਰ ਬੋਲਡ ਲੁੱਕ 'ਚ ਫੋਟੋਸ਼ੂਟ ਕਰਵਾ ਰਹੀ ਹੈ, ਜਿਸ ਦੀ ਗਵਾਹੀ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਦਾ ਹੈ।

PunjabKesari

ਦਰਅਸਲ, ਹਾਲ ਹੀ 'ਚ ਸ਼ਵੇਤਾ ਤਿਵਾਰੀ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਫੋਟੋਸ਼ੂਟ 'ਚ ਸ਼ਵੇਤਾ ਨੇ ਪੀਲੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫ਼ੀ ਬੋਲਡ ਲੁੱਕ 'ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਦੱਸ ਦੇਈਏ ਕਿ ਸ਼ਵੇਤਾ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਵੱਡੀ ਧੀ ਦਾ ਨਾਂ ਪਲਕ ਤਿਵਾਰੀ ਹੈ। ਪਲਕ ਤਿਵਾਰੀ ਹਾਲ ਹੀ 'ਚ ਹਾਰਡੀ ਸੰਧੂ ਦੇ ਗੀਤ 'ਬਿਜਲੀ ਬਿਜਲੀ' ਗੀਤ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸ਼ਵੇਤਾ ਦੇ ਛੋਟੇ ਪੁੱਤਰ ਦਾ ਨਾਂ ਰੇਯਾਂਸ ਹੈ। 

PunjabKesari

ਦੱਸਣਯੋਗ ਹੈ ਕਿ ਸ਼ਵੇਤਾ ਤਿਵਾਰੀ ਇਸ ਤੋਂ ਪਹਿਲਾਂ ਵੀ ਕਈ ਵਾਰ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਉਸ ਦੇ ਫੋਟੋਸ਼ੂਟ ਵੇਖ ਕੇ ਲੱਗਦਾ ਨਹੀਂ ਹੈ ਕਿ ਉਹ 2 ਬੱਚਿਆਂ ਦੀ ਮਾਂ ਹੈ।

PunjabKesari

ਅਸਲ 'ਚ ਸ਼ਵੇਤਾ ਤਿਵਾਰੀ ਨੇ ਆਪਣੇ ਆਪ ਨੂੰ ਕਾਫ਼ੀ ਫਿੱਟ ਰੱਖਿਆ ਹੋਇਆ ਹੈ, ਜਿਸ ਕਾਰਨ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਬੇਹੱਦ ਔਖਾ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News