ਰਾਹੁਲ-ਦਿਸ਼ਾ ਦੀ ਰਿਸਪੈਸ਼ਨ ਪਾਰਟੀ ’ਚ ਸ਼ਵੇਤਾ ਤਿਵਾੜੀ ਦੇ ਚਰਚੇ, ਇੰਨੀ ਮਹਿੰਗੀ ਸਾੜੀ ਪਹਿਨ ਪਹੁੰਚੀ ਅਦਾਕਾਰਾ

2021-07-28T13:41:18.813

ਮੁੰਬਈ: ਟੀ.ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਆਪਣੀ ਲੁੱਕ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਉਹ ‘ਬਿਗ ਬੌਸ’ ਫੇਮ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੀ ਰਿਸੈਪਸ਼ਨ ਪਾਰਟੀ ’ਚ ਪਹੁੰਚੀ ਸੀ। ਇਸ ਦੌਰਾਨ ਉਹ ਬੇਹੱਦ ਖ਼ੂਬਸੂਰਤ ਸਾੜੀ ’ਚ ਜਲਵੇ ਬਿਖੇਰਦੀ ਨਜ਼ਰ ਆਈ।

PunjabKesari ਸ਼ਵੇਤਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ ਜਿਸ ’ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਵੇਤਾ ਦੀ ਸਾੜੀ ਕਿੰਨੇ ਦੀ ਹੈ? ਆਓ ਜਾਣਦੇ ਹਾਂ ਕੀਮਤ। 

PunjabKesari
ਰਾਹੁਲ-ਦਿਸ਼ਾ ਦੀ ਰਿਸੈਪਸ਼ਨ ਪਾਰਟੀ ਲਈ ਸ਼ਵੇਤਾ ਨੇ ਆਪਣੇ ਲਈ ਬਲਿਊ ਰੰਗ ਦੀ ਸਾੜੀ ਨੂੰ ਚੁਣਿਆ ਸੀ। ਸਾੜੀ ਦਾ ਲਾਈਟ ਰੰਗ ਜਿੰਨਾ ਪਿਆਰਾ ਸੀ, ਓਨਾ ਹੀ ਖ਼ੂਬਸੂਰਤ ਉਸ ’ਤੇ ਵਰਕ ਵੀ ਕੀਤਾ ਹੋਇਆ ਸੀ। 
ਸ਼ਵੇਤਾ ਦੀ ਇਸ ਆਊਟਫਿਟ ਨੂੰ ਫੈਸ਼ਨ ਡਿਜ਼ਾਈਨਰ ਪੂਜਾ ਪੇਸ਼ੋਰੀਆ ਦੇ ਕਲੈਕਸ਼ਨ ਤੋਂ ਲਿਆ ਸੀ ਜਿਸ ’ਚ ਕ੍ਰਿਸਟਲ ਅਤੇ ਫੈਦਰ ਵਰਕ ਨਜ਼ਰ ਆ ਰਿਹਾ ਸੀ।

PunjabKesari
ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਦੀ ਇਸ ਸਾੜੀ ਦੀ ਕੀਮਤ ਲਗਭਗ 90 ਹਜ਼ਾਰ ਰੁਪਏ ਸੀ। ਇਸ ਸਾੜੀ ਨੂੰ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। ਸ਼ਵੇਤਾ ਹਮੇਸ਼ਾ ਡਿਜ਼ਾਈਨਿੰਗ ਕੱਪੜਿਆਂ ’ਚ ਬਹੁਤ ਖ਼ੂਬਸੂਰਤ ਲੁੱਕ ਦਿੰਦੀ ਨਜ਼ਰ ਆਉਂਦੀ ਹੈ।

PunjabKesari
ਸ਼ਵੇਤਾ ਤਿਵਾੜੀ ਨੇ ਕੁਝ ਸਮਾਂ ਪਹਿਲਾਂ ਹੀ ਕੈਪਟਾਊਨ ’ਚ ‘ਖਤਰੋਂ ਕੇ ਖਿਲਾੜੀ’ ਦੀ ਸ਼ੂਟਿੰਗ ਖਤਮ ਕੀਤੀ ਹੈ। 

PunjabKesari
ਸ਼ਵੇਤਾ ਨੇ ਹਾਲ ਹੀ ’ਚ ਇਹ ਤਸਵੀਰਾਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸਨ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।


Aarti dhillon

Content Editor Aarti dhillon