ਜੇਲ ਤੋਂ ਰਿਹਾਅ ਹੋਇਆ ਸ਼੍ਰੀ ਬਰਾੜ, ਸਾਹਮਣੇ ਆਈ ਤਸਵੀਰ

Wednesday, Jan 13, 2021 - 07:19 PM (IST)

ਜੇਲ ਤੋਂ ਰਿਹਾਅ ਹੋਇਆ ਸ਼੍ਰੀ ਬਰਾੜ, ਸਾਹਮਣੇ ਆਈ ਤਸਵੀਰ

ਪਟਿਆਲਾ (ਬਿਊਰੋ)– ਪੰਜਾਬੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਹੁਣ ਸ਼੍ਰੀ ਬਰਾੜ ਦੀ ਜੇਲ ਤੋਂ ਰਿਹਾਈ ਹੋ ਚੁੱਕੀ ਹੈ ਤੇ ਜੇਲ ਤੋਂ ਬਾਹਰ ਆਉਂਦਿਆਂ ਹੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਸ਼੍ਰੀ ਬਰਾੜ ਨੂੰ ‘ਜਾਨ’ ਗੀਤ ਕਰਕੇ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ‘ਜਾਨ’ ਗੀਤ ਦੇ ਕੁਝ ਬੋਲਾਂ ਤੇ ਦ੍ਰਿਸ਼ਾਂ ’ਤੇ ਪੁਲਸ ਨੂੰ ਇਤਰਾਜ਼ ਸੀ, ਜਿਸ ਦੇ ਚਲਦਿਆਂ ਪਟਿਆਲਾ ਪੁਲਸ ਨੇ 5 ਜਨਵਰੀ ਨੂੰ ਸ਼੍ਰੀ ਬਰਾੜ ਨੂੰ ਗ੍ਰਿਫਤਾਰ ਕੀਤਾ ਸੀ।

PunjabKesari

ਬੀਤੇ ਦਿਨੀਂ ‘ਜਾਨ’ ਗੀਤ ਦੀ ਗਾਇਕਾ ਬਾਰਬੀ ਮਾਨ ਵਲੋਂ ਵੀ ਸ਼੍ਰੀ ਬਰਾੜ ਦੇ ਮਾਮਲੇ ’ਚ ਇਕ ਵੀਡੀਓ ਸਾਂਝੀ ਕੀਤੀ ਗਈ ਸੀ। ਵੀਡੀਓ ’ਚ ਬਾਰਬੀ ਮਾਨ ਨੇ ਜਿਥੇ ਇਸ ਨੂੰ ਅਣਜਾਣੇ ’ਚ ਹੋਈ ਗਲਤੀ ਦੱਸਿਆ, ਉਥੇ ਪ੍ਰਸ਼ਾਸਨ ਕੋਲੋਂ ਇਸ ਮਾਮਲੇ ’ਤੇ ਮੁਆਫੀ ਵੀ ਮੰਗੀ।

ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੋਂ ਬਾਅਦ ਵੱਖ-ਵੱਖ ਕਲਾਕਾਰਾਂ ਵਲੋਂ ਵੀ ਪੋਸਟਾਂ ਸਾਂਝੀਆਂ ਕਰਕੇ ਉਸ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਦਾ ਇਹ ਕਹਿਣਾ ਸੀ ਕਿ ‘ਕਿਸਾਨ ਐਂਥਮ’ ਗੀਤ ’ਚ ਕਿਸਾਨਾਂ ਦੀ ਹਮਾਇਤ ਕਰਨ ਦੇ ਚਲਦਿਆਂ ਸ਼੍ਰੀ ਬਰਾੜ ’ਤੇ ਜਾਣਬੁਝ ਕੇ ਮਾਮਲਾ ਦਰਜ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News