ਸ਼ਰਧਾ ਕਪੂਰ ਦੇ ਵਿਆਹ ’ਤੇ ਪਿਤਾ ਸ਼ਕਤੀ ਕਪੂਰ ਨੇ ਤੋੜੀ ਚੁੱਪੀ, ਪੜ੍ਹੋ ਕੀ ਕਿਹਾ

1/28/2021 3:12:44 PM

ਮੁੰਬਈ (ਬਿਊਰੋ)– ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਖ਼ਬਰਾਂ ਤੋਂ ਬਾਅਦ ਅਜਿਹੀਆਂ ਅਟਕਲਾਂ ਹਨ ਕਿ ਛੇਤੀ ਹੀ ਅਦਾਕਾਰਾ ਸ਼ਰਧਾ ਕਪੂਰ ਆਪਣੇ ਬਚਪਨ ਦੇ ਦੋਸਤ ਤੇ ਬੁਆਏਫਰੈਂਡ ਰੋਹਨ ਸ਼੍ਰੇਸ਼ਠ ਨਾਲ ਵਿਆਹ ਕਰਵਾ ਲਵੇਗੀ। ਇਨ੍ਹਾਂ ਅਟਕਲਾਂ ਨੇ ਹੋਰ ਤੇਜ਼ੀ ਉਦੋਂ ਫੜੀ ਜਦੋਂ ਵਰੁਣ ਧਵਨ ਨੇ ਖੁਦ ਅਜਿਹਾ ਸੰਕੇਤ ਦਿੱਤਾ। ਅਸਲ ’ਚ ਰੋਹਨ ਨੇ ਵਰੁਣ ਤੇ ਨਤਾਸ਼ਾ ਨੂੰ ਵਿਆਹ ਦੀ ਵਧਾਈ ਦਿੱਤੀ ਸੀ। ਇਸ ’ਤੇ ਵਰੁਣ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰੋਹਨ ਵੀ ਵਿਆਹ ਲਈ ਤਿਆਰ ਹੈ।

ਸ਼ਰਧਾ ਕਪੂਰ ਦੇ ਪਿਤਾ ਸ਼ਕਤੀ ਕਪੂਰ ਨੇ ਅੰਗਰੇਜ਼ੀ ਅਖ਼ਬਾਰ ਨਾਲ ਬੇਟੀ ਦੇ ਵਿਆਹ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸ਼ਕਤੀ ਕਪੂਰ ਨੇ ਕਿਹਾ ਹੈ ਕਿ ਉਹ ਹਰ ਕਦਮ ’ਤੇ ਆਪਣੀ ਧੀ ਨਾਲ ਖੜ੍ਹਾ ਹੈ। ਉਸ ਨੇ ਕਿਹਾ, ‘ਸਿਰਫ ਵਿਆਹ ਹੀ ਨਹੀਂ, ਮੈਂ ਹਰ ਕਦਮ ’ਤੇ ਉਸ ਦੇ ਨਾਲ ਹਾਂ। ਸਿਰਫ ਰੋਹਨ ਹੀ ਸਭ ਤੋਂ ਉੱਤਮ ਕਿਉਂ ਹੈ? ਮੈਨੂੰ ਕਿਸੇ ਨਾਲ ਇਤਰਾਜ਼ ਨਹੀਂ ਹੈ, ਜਿਸ ਨਾਲ ਉਹ ਨਿਪਟਣਾ ਚਾਹੁੰਦੀ ਹੈ।’

ਸ਼ਕਤੀ ਕਪੂਰ ਨੇ ਅੱਗੇ ਕਿਹਾ, ‘ਰੋਹਨ ਬਹੁਤ ਚੰਗਾ ਮੁੰਡਾ ਹੈ। ਉਹ ਬਚਪਨ ਤੋਂ ਹੀ ਸਾਡੇ ਘਰ ਆਉਂਦਾ ਹੈ। ਸ਼ਰਧਾ ਨੇ ਮੈਨੂੰ ਕਦੇ ਨਹੀਂ ਦੱਸਿਆ ਕਿ ਉਹ ਰੋਹਨ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਉਹ ਦੋਵੇਂ ਮੇਰੇ ਲਈ ਬਚਪਨ ਦੇ ਦੋਸਤ ਹਨ। ਮੈਨੂੰ ਨਹੀਂ ਪਤਾ ਕਿ ਦੋਵੇਂ ਇਕ-ਦੂਜੇ ਬਾਰੇ ਕਿੰਨਾ ਗੰਭੀਰ ਹਨ।’

ਰੋਹਨ ਬਾਰੇ ਗੱਲ ਕਰਦਿਆਂ ਸ਼ਕਤੀ ਕਪੂਰ ਨੇ ਕਿਹਾ, ‘ਮੈਂ ਰੋਹਨ ਦੇ ਪਿਤਾ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਫੋਟੋਗ੍ਰਾਫਰ ਨਹੀਂ ਬਣਿਆ ਸੀ। ਅਸੀਂ ਦੋਵੇਂ ਇਕ-ਦੂਜੇ ਦੇ ਨਾਲ ਖਾਂਦੇ-ਪੀਂਦੇ ਸੀ। ਮੈਂ ਉਸ ਨਾਲ ਕਈ ਫੋਟੋਸ਼ੂਟ ਵੀ ਕਰਵਾਏ ਹਨ। ਉਹ ਮੇਰਾ ਚੰਗਾ ਦੋਸਤ ਹੈ।’

ਇਸ ਤੋਂ ਬਾਅਦ ਸ਼ਕਤੀ ਕਪੂਰ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਸ਼ਰਧਾ ਕਪੂਰ ਵਿਆਹ ਨਹੀਂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ, ‘ਸ਼ਰਧਾ ਆਪਣੇ ਕਰੀਅਰ ’ਚ ਇੰਨਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਹ ਇਸ ਸਮੇਂ ਰਣਬੀਰ ਕਪੂਰ ਨਾਲ ਫ਼ਿਲਮ ਕਰਨ ਜਾ ਰਹੀ ਹੈ। ਜਦੋਂ ਸ਼ਰਧਾ ਨੇ ਵਿਆਹ ਕਰਨਾ ਹੈ ਤਾਂ ਉਹ ਆਪਣੇ ਸਾਥੀ ਨੂੰ ਖੁਦ ਚੁਣੇਗੀ।’

ਨੋਟ– ਸ਼ਰਧਾ ਕਪੂਰ ਨਾਲ ਜੁੜੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh