''ਇਸਤਰੀ 2'' ਨਾਲ ਵਾਪਸੀ ਕਰ ਰਹੀ ਹੈ ਸ਼ਰਧਾ ਕਪੂਰ, ਕਿਹਾ- ਮੈਂ ਆ ਰਹੀ ਹਾਂ

Sunday, Oct 30, 2022 - 05:32 PM (IST)

''ਇਸਤਰੀ 2'' ਨਾਲ ਵਾਪਸੀ ਕਰ ਰਹੀ ਹੈ ਸ਼ਰਧਾ ਕਪੂਰ, ਕਿਹਾ- ਮੈਂ ਆ ਰਹੀ ਹਾਂ

ਬਾਲੀਵੁੱਡ ਡੈਸਕ- ਸ਼ਰਧਾ ਕਪੂਰ ਨੇ ਸਾਲ 2018 ’ਚ ਸੁਪਰਹਿੱਟ ਫ਼ਿਲਮ ‘ਇਸਤਰੀ 2’ ’ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਇਕ ਵਾਰ ਫਿਰ ਸ਼ਰਧਾ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਆ ਰਹੀ ਹੈ। ਅਦਾਕਾਰਾ ਜਲਦੀ ਹੀ ਇਸਤਰੀ ਦੇ ਸੀਕਵਲ ‘ਇਸਤਰੀ 2’ ’ਚ ਕੰਮ ਕਰਦੀ ਨਜ਼ਰ ਆਵੇਗੀ।

PunjabKesari

ਇਹ ਵੀ ਪੜ੍ਹੋ : ਸ਼ਿਵਾਂਗੀ ਜੋਸ਼ੀ ਨੇ ਰਵਾਇਤੀ ਲੁੱਕ ’ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਹੈਵੀ ਝੁਮਕੇ ਖੂਬਸੂਰਤੀ ਨੂੰ ਲਗਾ ਰਹੇ ਚਾਰ-ਚੰਨ

ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਸੰਕੇਤ ਦਿੱਤੇ ਹਨ ਕਿ ਉਹ ਇਕ ਵਾਰ ਫਿਰ ‘ਇਸਤਰੀ’ ਦੇ ਦੂਜੇ ਐਪੀਸੋਡ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। ਸ਼ਰਧਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਕੈਪਸ਼ਨ 'ਚ ‘ਇਸਤਰੀ 2’ ਨੂੰ ਲੈ ਕੇ ਇਸ਼ਾਰਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਵਰੁਣ ਦੀ ਆਉਣ ਵਾਲੀ ਫ਼ਿਲਮ ‘ਭੇੜੀਆ’ ’ਚ ਇੱਕ ਗੀਤ ਕਰ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ।

ਸਾਂਝੀ ਕੀਤੀ ਗਈ ਵੀਡੀਓ ’ਚ ਜੋ 'ਠਮਕੇਸ਼ਵਰੀ' ਦੇ ਸੀਨ 'ਚ ਸ਼ਰਧਾ ਕਹਿ ਰਹੀ ਹੈ ਕਿ ‘ਅਨੁਮਾਨ ਲਗਾਓ ਕੌਣ ਵਾਪਸ ਆਇਆ ਹੈ। ਇਹ ਸਿਰਫ਼ ਇਕ ਝਲਕ ਹੈ ਕਿ ਮੈਂ ਵਾਪਸ ਆ ਰਹੀ ਹਾਂ। ਇਸਤਰੀ ਵਾਪਸ ਆ ਗਈ ਹੈ। ਸੁਪਰ ਵਾਈਬ, ਸੈੱਟ 'ਤੇ ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਮੇਰੇ ਲਈ ਬਹੁਤ ਵਧੀਆ ਹੈ ਕਿਉਂਕਿ ਅਸੀਂ ਜਲਦੀ ਹੀ ‘ਇਸਤਰੀ 2’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਾਂ।’

ਇਹ ਵੀ ਪੜ੍ਹੋ : ਗਾਇਕ ਨਿੰਜਾ ਪੁੱਤਰ ਅਤੇ ਪਤਨੀ ਨਾਲ ਗੁਰਦੁਆਰਾ ਸਾਹਿਬ ਹੋਏ ਨਤਮਸਤਕ, ਤਸਵੀਰਾਂ ’ਚ ਦਿਖਾਇਆ ਨਿਸ਼ਾਨ ਦਾ ਚਿਹਰਾ

ਅਦਾਕਾਰਾ ਦੀ ਇਸ ਵੀਡੀਓ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਫਿਰ ਤੋਂ ਉਤਸ਼ਾਹਿਤ ਹੋ ਗਏ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਫ਼ਿਲਮ ‘ਇਸਤਰੀ’ ’ਚ ਸ਼ਰਧਾ ਕਪੂਰ, ਅਦਾਕਾਰ ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ, ਅਭਿਸ਼ੇਕ ਬੈਨਰਜੀ, ਫ਼ਲੋਰਾ ਸੈਣੀ ਅਤੇ ਵਿਜੇ ਰਾਜ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਸਨ।


author

Shivani Bassan

Content Editor

Related News