ਸ਼ਰਧਾ ਕਪੂਰ ਨੇ ਪੁਣੇ ’ਚ ਕਾਲਜ ਸਟੂਡੈਂਟਸ ਨਾਲ ਮਨਾਇਆ ਵੈਲੇਨਟਾਈਨਸ ਡੇ

Thursday, Feb 16, 2023 - 11:41 AM (IST)

ਸ਼ਰਧਾ ਕਪੂਰ ਨੇ ਪੁਣੇ ’ਚ ਕਾਲਜ ਸਟੂਡੈਂਟਸ ਨਾਲ ਮਨਾਇਆ ਵੈਲੇਨਟਾਈਨਸ ਡੇ

ਮੁੰਬਈ (ਬਿਊਰੋ)– ਵੈਲੇਨਟਾਈਨਸ ਡੇ ਦੇ ਖ਼ਾਸ ਮੌਕੇ ’ਤੇ ਸ਼ਰਧਾ ਕਪੂਰ ਨੇ ਰੈੱਡ ਰੋਜ਼ ਨਾਲ ਵਿਦਿਆਰਥੀਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਹਾਲ ਹੀ ’ਚ ਸ਼ਰਧਾ ਪੁਣੇ ਗਈ ਸੀ। ਉਥੋਂ ਦੇ ਇਕ ਕਾਲਜ ’ਚ ਪਿਆਰ ਦੇ ਨਾਮ ਨੂੰ ਸਮਰਪਿਤ ਇਸ ਵਿਸ਼ੇਸ਼ ਦਿਨ ਨੂੰ ਮਨਾਉਂਦਿਆਂ ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਦਾ ਰੈੱਡ ਰੋਜ਼ ਨਾਲ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

ਇਹ ਦੇਖ ਕੇ ਹਰ ਕੋਈ ਉਸ ਤੋਂ ਪ੍ਰਭਾਵਿਤ ਹੋ ਗਿਆ ਤੇ ਇਸ ਤਰ੍ਹਾਂ ਸਾਰਿਆਂ ਦੀ ਪਸੰਦੀਦਾ ‘ਝੂਠੀ’ ਨੇ ਇਕ ਵਾਰ ਫਿਰ ਉਥੇ ਮੌਜੂਦ ਨੌਜਵਾਨਾਂ ਦੇ ਦਿਲਾਂ ਨੂੰ ਛੂਹ ਲਿਆ। ਦੂਜੇ ਪਾਸੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਦੀ ਪ੍ਰਮੋਸ਼ਨ ਵੀ ਸ਼ਾਨਦਾਰ ਢੰਗ ਨਾਲ ਕੀਤੀ ਗਈ।

‘ਤੂ ਝੂਠੀ ਮੈਂ ਮੱਕਾਰ’ ਦਾ ਨਿਰਦੇਸ਼ਨ ਲਵ ਰੰਜਨ ਨੇ ਕੀਤਾ ਹੈ। ਫ਼ਿਲਮ ਲਵ ਫ਼ਿਲਮਜ਼ ਦੇ ਲਵ ਰੰਜਨ ਤੇ ਅੰਕੁਰ ਗਰਗ ਵਲੋਂ ਬਣਾਈ ਗਈ ਹੈ ਤੇ ਟੀ-ਸੀਰੀਜ਼ ਦੇ ਗੁਲਸ਼ਨ ਕੁਮਾਰ ਤੇ ਭੂਸ਼ਣ ਕੁਮਾਰ ਦੁਆਰਾ ਪੇਸ਼ ਕੀਤੀ ਗਈ ਹੈ।

ਫ਼ਿਲਮ ’ਚ ਰਣਬੀਰ ਕਪੂਰ ਤੇ ਸ਼ਰਧਾ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ 8 ਮਾਰਚ, 2023 ਨੂੰ ਹੋਲੀ ਮੌਕੇ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News