ਕੋਰੋਨਾ ਟੀਕੇ ਦੀ ਦੂਜੀ ਖੁਰਾਕ ਲੈਂਦੇ ਹੀ ਸ਼ੁਰੂ ਹੋਵੇਗੀ ਸ਼ਾਹਰੁਖ ਖ਼ਾਨ ਦੀ ਫ਼ਿਲਮ ''ਪਠਾਨ'' ਦੀ ਸ਼ੂਟਿੰਗ
Friday, Jun 11, 2021 - 09:40 AM (IST)
ਮੁੰਬਈ- ਯਸ਼ ਰਾਜ ਫ਼ਿਲਮਸ ਵਿੱਚ ਸ਼ੁਰੂ ਕੀਤੀ ਵੈਕਸੀਨੇਸ਼ਨ ਮੁਹਿੰਮ ਦੇ ਨਾਲ ਹੀ ਪਹਿਲੀ ਫ਼ਿਲਮ ਜਿਸ ਦੀ ਯੂਨਿਟ ਨੂੰ ਵੈਕਸੀਨੇਸ਼ਨ ਦੀ ਦੂਜੀ ਖੁਕਾਰ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੂਟ ਕਰਨ ਲਈ ਹਰੀ ਝੰਡੀ ਮਿਲੀ ਹੈ ਉਹ ਹੈ ਅਦਾਕਾਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਸਟਾਰਰ ਫ਼ਿਲਮ ‘ਪਠਾਨ’ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਯੂਰਪ 'ਚ ਹੋਣੀ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਫ਼ਿਲਮ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ। ਹੁਣ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਯਸ਼ ਰਾਜ ਫ਼ਿਲਮਸ ਦੇ ਕਰਮਚਾਰੀਆਂ ਨੂੰ ਫਿਲਹਾਲ ਕੰਮ ਲਈ ਦਫ਼ਤਰ ਨਹੀਂ ਬੁਲਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਮਿਲੀ ਹੈ। ਯਸ਼ ਰਾਜ ਫ਼ਿਲਮਜ਼ ਦੀਆਂ ਰੁਕੀਆਂ ਫ਼ਿਲਮਾਂ ਵਿਚੋਂ ਪਹਿਲੀ ਫ਼ਿਲਮ ਜਿਸਦਾ ਕੰਮ ਸ਼ੁਰੂ ਹੋਣ ਵਾਲਾ ਹੈ ਉਹ ‘ਪਠਾਨ’ ਹੈ। ਇਸ ਮਹੀਨੇ ਦੇ ਅਖ਼ੀਰਲੇ ਹਫ਼ਤੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀਆਂ ਤਿਆਰੀਆਂ ਨੂੰ ਯਸ਼ ਰਾਜ ਫ਼ਿਲਮਜ਼ ਵਲੋਂ ਪੁਸ਼ਟੀ ਕੀਤੀ ਗਈ ਹੈ।
ਸਾਲ 2021 ਵਿੱਚ ਫ਼ਿਲਮ ‘ਪਠਾਨ’ ਤੋਂ ਇਲਾਵਾ ਯਸ਼ ਰਾਜ ਫ਼ਿਲਮਜ਼ ਵੀ ‘ਟਾਈਗਰ 3’ ਦੀ ਸ਼ੂਟਿੰਗ ਪੂਰੀ ਕਰਨ ਦਾ ਇਰਾਦਾ ਰੱਖਦੀ ਹੈ ਪਰ ਇਸ ਫ਼ਿਲਮ ਦੀ ਸ਼ੂਟਿੰਗ ਅਜੇ ਦੇਰੀ ਨਾਲ ਹੈ। ਯਸ਼ ਰਾਜ ਫ਼ਿਲਮਸ ਨੇ ਹਾਲ ਹੀ ਵਿੱਚ ਫ਼ਿਲਮ ‘ਟਾਈਗਰ 3’ ਦੇ ਸੈੱਟ ਮੁੰਬਈ ਦੇ ਗੋਰੇਗਾਓਂ ਤੋਂ ਮੂਵ ਕੀਤੇ ਸਨ। ਇਸ ਦੇ ਸਾਰੇ ਮੈਂਬਰਾਂ ਨੂੰ ਅਜੇ ਵੈਕਸੀਨ ਲਗਵਾਉਣੀ ਬਾਕੀ ਹੈ। ਇਸ ਫ਼ਿਲਮ ਤੋਂ ਪਹਿਲਾਂ 'ਪਠਾਨ' ਦੀ ਸਾਰੀ ਟੀਮ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਮਿਲ ਰਹੀ ਹੈ ਤਾਂ ਜੋ ਇਸ ਫ਼ਿਲਮ ਦੀ ਸ਼ੂਟਿੰਗ ਸ਼ੈਡਿਊਲ ਅਨੁਸਾਰ ਸ਼ੁਰੂ ਹੋ ਸਕੇ।