ਸ਼ਿਵਾਨੀ ਕੁਮਾਰੀ ਨੇ ਲਵਕੇਸ਼ ਕਟਾਰੀਆ ਦੇ ਗੁੱਟ ''ਤੇ ਬੰਨ੍ਹੀ ਰੱਖੜੀ, ਬਦਲੇ ''ਚ ਆਪਣੇ ਭਰਾ ਤੋਂ ਮਿਲਿਆ ਖਾਸ ਤੋਹਫਾ

Sunday, Aug 18, 2024 - 02:52 PM (IST)

ਸ਼ਿਵਾਨੀ ਕੁਮਾਰੀ ਨੇ ਲਵਕੇਸ਼ ਕਟਾਰੀਆ ਦੇ ਗੁੱਟ ''ਤੇ ਬੰਨ੍ਹੀ ਰੱਖੜੀ, ਬਦਲੇ ''ਚ ਆਪਣੇ ਭਰਾ ਤੋਂ ਮਿਲਿਆ ਖਾਸ ਤੋਹਫਾ

ਨਵੀਂ ਦਿੱਲੀ- ਭੈਣ-ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਪਵਿੱਤਰ ਤਿਉਹਾਰ ਰੱਖੜੀ ਭਾਰਤ 'ਚ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਰੱਖੜੀ ਦਾ ਤਿਉਹਾਰ ਦੇਸ਼ ਭਰ 'ਚ 19 ਅਗਸਤ ਨੂੰ ਮਨਾਇਆ ਜਾਵੇਗਾ। ਇਹ ਖਾਸ ਤਿਉਹਾਰ ਆਮ ਲੋਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਦੁਆਰਾ ਵੀ ਮਨਾਇਆ ਜਾਂਦਾ ਹੈ। ਕੋਈ ਆਪਣੇ ਅਸਲੀ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦਾ ਹੈ, ਤਾਂ ਕੋਈ ਕਿਸੇ ਅਜਿਹੇ ਵਿਅਕਤੀ ਦੇ ਗੁੱਟ 'ਤੇ ਬੰਨ੍ਹਦਾ ਹੈ ਜੋ ਉਸ ਦਾ ਸਗਾ ਭਰਾ ਨਹੀਂ ਹੈ, ਪਰ ਕਿਸੇ ਸਗੇ ਤੋਂ ਘੱਟ ਨਹੀਂ ਹੈ।ਟੈਲੀਵਿਜ਼ਨ ਅਤੇ ਬਾਲੀਵੁੱਡ ਇੰਡਸਟਰੀ 'ਚ ਕਈ ਅਜਿਹੇ ਭੈਣ-ਭਰਾ ਹਨ, ਜੋ ਨਾ ਤਾਂ ਇਕ ਮਾਂ ਦੇ ਬੱਚੇ ਹਨ ਅਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਨਾਲ ਇਕ-ਦੂਜੇ ਨਾਲ ਜੁੜੇ ਹੋਏ ਹਨ, ਪਰ ਉਹ ਰੱਖੜੀ ਦਾ ਤਿਉਹਾਰ ਜ਼ਰੂਰ ਇਕੱਠੇ ਮਨਾਉਂਦੇ ਹਨ। ਇਸ ਐਪੀਸੋਡ 'ਚ 'ਬਿੱਗ ਬੌਸ ਓਟੀਟੀ 3' ਦੀ ਸ਼ਿਵਾਨੀ ਕੁਮਾਰੀ ਦਾ ਨਾਂ ਸਾਹਮਣੇ ਆਇਆ ਹੈ, ਜਿਸ ਨੇ ਉਸੇ ਸ਼ੋਅ ਦੇ ਆਪਣੇ ਦੋਸਤ ਅਤੇ ਭਰਾ ਵਰਗੇ ਮੁਕਾਬਲੇਬਾਜ਼ ਦੇ ਗੁੱਟ 'ਤੇ ਰਾਖੀ ਬੰਨ੍ਹੀ ਹੈ।

 

 
 
 
 
 
 
 
 
 
 
 
 
 
 
 
 

A post shared by Shivani (@shivani__kumari321)

ਸ਼ਿਵਾਨੀ ਕੁਮਾਰੀ ਦੀ 'ਬਿੱਗ ਬੌਸ ਓਟੀਟੀ 3' 'ਚ ਕੁਝ ਪ੍ਰਤੀਯੋਗੀਆਂ ਨਾਲ ਚੰਗੀ ਬਾਂਡਿੰਗ ਸੀ। ਇਨ੍ਹਾਂ 'ਚੋਂ ਇਕ ਸਨ ਲਵਕੇਸ਼ ਕਟਾਰੀਆ, ਜਿਨ੍ਹਾਂ ਨੂੰ ਇਸ ਰੱਖੜੀ 'ਤੇ ਸ਼ਿਵਾਨੀ ਨੇ ਰੱਖੜੀ ਬੰਨ੍ਹੀ। ਹਾਲਾਂਕਿ ਰੱਖੜੀ ਦੇ ਤਿਉਹਾਰ 'ਚ ਅਜੇ ਇਕ ਦਿਨ ਬਾਕੀ ਹੈ। ਪਰ ਸ਼ਿਵਾਨੀ ਨੇ ਇਕ ਦਿਨ ਪਹਿਲਾਂ ਹੀ ਲਵਕੇਸ਼ ਨਾਲ ਤਿਉਹਾਰ ਦਾ ਆਨੰਦ ਮਾਣਿਆ। ਉਨ੍ਹਾਂ ਨੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ

ਸ਼ਿਵਾਨੀ ਨੂੰ ਮਿਲਿਆ ਇਹ ਤੋਹਫਾ
ਜਦੋਂ ਸ਼ਿਵਾਨੀ ਨੇ ਲਵਕੇਸ਼ ਨੂੰ ਰੱਖੜੀ ਬੰਨ੍ਹੀ ਤਾਂ ਲਵਕੇਸ਼ ਨੇ ਵੀ ਆਪਣੇ ਭਰਾ ਦਾ ਫਰਜ਼ ਨਿਭਾਉਂਦੇ ਹੋਏ ਆਪਣੀ ਭੈਣ ਸ਼ਿਵਾਨੀ ਨੂੰ ਤੋਹਫਾ ਦਿੱਤਾ। ਉਸ ਨੇ ਵੀਡੀਓ 'ਚ ਇਕ ਬਾਕਸ ਦੀ ਝਲਕ ਦਿਖਾਈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਵਕੇਸ਼ ਨੇ ਸ਼ਿਵਾਨੀ ਨੂੰ ਮੁੰਦਰੀ ਜਾਂ ਝੁਮਕੇ ਦਿੱਤੇ ਹਨ।


author

Priyanka

Content Editor

Related News