ਹਸਪਤਾਲ ’ਚ ਸ਼ਿਪਰਾ ਗੋਇਲ ਨੇ ਕੀਤੀ ਅਲਫਾਜ਼ ਨਾਲ ਮੁਲਾਕਾਤ, ਸਿਹਤ ਨੂੰ ਲੈ ਕੇ ਸਾਂਝੀ ਕੀਤੀ ਜਾਣਕਾਰੀ

10/08/2022 12:03:02 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਲਫਾਜ਼ ਬੀਤੇ ਕੁਝ ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਹਨ। ਅਲਫਾਜ਼ ’ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਅਲਫਾਜ਼ ਦੀ ਹਾਲਤ ਪਹਿਲਾਂ ਗੰਭੀਰ ਦੱਸੀ ਜਾ ਰਹੀ ਸੀ ਪਰ ਹੁਣ ਉਸ ਨੂੰ ਹੋਸ਼ ਆ ਚੁੱਕਾ ਹੈ।

ਹਾਲ ਹੀ ’ਚ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਅਲਫਾਜ਼ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਤਸਵੀਰ ਸ਼ਿਪਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

ਤਸਵੀਰ ’ਚ ਸ਼ਿਪਰਾ ਤੇ ਅਲਫਾਜ਼ ਦੋਵੇਂ ਨਜ਼ਰ ਆ ਰਹੇ ਹਨ ਤੇ ਅਲਫਾਜ਼ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਅਜੇ ਵੀ ਬਣੇ ਹੋਏ ਹਨ। ਤਸਵੀਰ ਦੀ ਕੈਪਸ਼ਨ ’ਚ ਸ਼ਿਪਰਾ ਲਿਖਦੀ ਹੈ, ‘‘ਜਲਦ ਵਾਪਸੀ ਕਰ ਸ਼ੇਰ। ਉਹ ਗੰਭੀਰ ਸੱਟਾਂ ਤੋਂ ਹੌਲੀ-ਹੌਲੀ ਠੀਕ ਹੋ ਰਿਹਾ ਹੈ ਤੇ ਬਹੁਤ ਜਲਦ ਵਾਪਸੀ ਕਰੇਗਾ। ਅਲਫਾਜ਼ ਦੀ ਜ਼ਿੰਦਗੀ ਬਚਾਉਣ ਲਈ ਵਾਹਿਗੁਰੂ ਦਾ ਧੰਨਵਾਦ।’’

PunjabKesari

ਦੱਸ ਦੇਈਏ ਕਿ ਅਲਫਾਜ਼ ’ਤੇ ਹਮਲੇ ਦੀ ਜਾਣਕਾਰੀ ਹਨੀ ਸਿੰਘ ਨੇ ਇੰਸਟਾਗ੍ਰਾਮ ’ਤੇ ਦਿੱਤੀ ਸੀ। ਉਨ੍ਹਾਂ ਵਲੋਂ ਅਲਫਾਜ਼ ਨੂੰ ਆਈ. ਸੀ. ਯੂ. ’ਚੋਂ ਬਾਹਰ ਲਿਆਉਣ ਤੋਂ ਬਾਅਦ ਵੀ ਪੋਸਟ ਸਾਂਝੀ ਕਰਕੇ ਉਸ ਦੇ ਪ੍ਰਸ਼ੰਸਕਾਂ ਨੂੰ ਅਪਡੇਟ ਦਿੱਤੀ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News