‘ਅੰਗੂਰੀ ਭਾਬੀ’ ਅਦਾਕਾਰੀ ਛੱਡ ਚਲਾਉਣ ਲੱਗੀ ਆਟੋ! ਵਾਇਰਲ ਵੀਡੀਓ ਦੇਖ ਪ੍ਰਸ਼ੰਸਕ ਹੋਏ ਹੈਰਾਨ

Wednesday, Dec 07, 2022 - 10:59 AM (IST)

‘ਅੰਗੂਰੀ ਭਾਬੀ’ ਅਦਾਕਾਰੀ ਛੱਡ ਚਲਾਉਣ ਲੱਗੀ ਆਟੋ! ਵਾਇਰਲ ਵੀਡੀਓ ਦੇਖ ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ (ਬਿਊਰੋ)– ‘ਭਾਬੀ ਜੀ ਘਰ ਪਰ ਹੈਂ’ ਫੇਮ ਅੰਗੂਰੀ ਭਾਬੀ ਯਾਨੀ ਸ਼ਿਲਪਾ ਸ਼ਿੰਦੇ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਸ਼ਿਲਪਾ ਆਰਾਮਦਾਇਕ ਗੱਡੀਆਂ ਛੱਡ ਆਟੋ ’ਚ ਡਰਾਈਵਰ ਸੀਟ ’ਤੇ ਬੈਠੀ ਨਜ਼ਰ ਆ ਰਹੀ ਹੈ। ‘ਬਿੱਗ ਬੌਸ 11’ ਦੀ ਜੇਤੂ ਸ਼ਿਲਪਾ ਸ਼ਿੰਦੇ ਦਾ ਇਹ ਹਾਲ ਦੇਖ ਕੇ ਉਸ ਦੇ ਪ੍ਰਸ਼ੰਸਕਾਂ ਨੂੰ ਝਟਕਾ ਲੱਗ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਸ਼ਿਲਪਾ ਸ਼ਿੰਦੇ ਆਟੋ ’ਚ ਆਰਾਮ ਨਾਲ ਬੈਠੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇਕ ਕੁੜੀ ਉਸ ਨੂੰ ਆ ਕੇ ਪੁੱਛਦੀ ਹੈ ਕਿ ਵਰਸੋਵਾ ਚਲੋਗੇ। ਫਿਰ ਅਦਾਕਾਰਾ ਸਵਾਰੀ ਨੂੰ ਮਨ੍ਹਾ ਕਰ ਦਿੰਦੀ ਹੈ।

ਵੀਡੀਓ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਲਿਖੀ ਹੈ, ‘‘ਮੁੰਬਈ ਦੇ ਆਟੋ ਰਿਕਸ਼ਾ ਵਾਲੇ ਦਾ ਐਟੀਚਿਊਡ।’ ਅਦਾਕਾਰਾ ਨੇ ਵੀਡੀਓ ਰਾਹੀਂ ਮੁੰਬਈ ਦੇ ਆਟੋ ਰਿਕਸ਼ਾ ਵਾਲਿਆਂ ਦੇ ਐਟੀਚਿਊਡ ਨੂੰ ਮਜ਼ੇਦਾਰ ਅੰਦਾਜ਼ ’ਚ ਦੱਸਿਆ ਹੈ।

‘ਭਾਬੀ ਜੀ ਘਰ ਪਰ ਹੈਂ’ ਦੀ ਅੰਗੂਰੀ ਭਾਬੀ ਲਗਭਗ 6 ਸਾਲਾਂ ਤੋਂ ਟੀ. ਵੀ. ਦੀ ਸਕ੍ਰੀਨ ਤੋਂ ਗਾਇਬ ਹੈ। ‘ਬਿੱਗ ਬੌਸ 11’ ਜਿੱਤਣ ਤੋਂ ਬਾਅਦ ਵੀ ਉਹ ਲੰਮੇ ਸਮੇਂ ਤਕ ਟੀ. ਵੀ. ’ਤੇ ਵਾਪਸੀ ਨਹੀਂ ਕਰ ਸਕੀ। ਅਦਾਕਾਰਾ ਹੁਣ ਸਬ ਟੀ. ਵੀ. ਦੇ ਸ਼ੋਅ ‘ਮੈਡਮ ਸਰ : ਕੁਛ ਬਾਤ ਹੈ ਕਿਉਂਕਿ ਜਜ਼ਬਾਤ ਹੈ’ ਨਾਲ ਇਕ ਵਾਰ ਮੁੜ ਵਾਪਸੀ ਕਰਨ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News