ਸ਼ਿਲਪਾ ਸ਼ੈੱਟੀ ਨੇ ਰੋਹਿਤ ਸ਼ੈੱਟੀ ਨੂੰ ਮਾਰੀ ਲੱਤ, ਬੈੱਡ ਤੋਂ ਸੁੱਟਿਆ ਥੱਲੇ (ਵੀਡੀਓ)

03/04/2022 7:10:42 PM

ਮੁੰਬਈ (ਬਿਊਰੋ)– ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਮਸ਼ਹੂਰ ਸ਼ੋਅ ‘ਇੰਡੀਆ ਗੌਟ ਟੈਲੇਂਟ’ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ’ਚ ਕਾਮਯਾਬ ਸਾਬਿਤ ਹੋ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਤੋਂ ਆਏ ਟੈਲੇਂਟ ਆਪਣੇ ਹੁਨਰ ਦਾ ਜਲਵਾ ਸਟੇਜ ’ਤੇ ਬਿਖੇਰਦੇ ਨਜ਼ਰ ਆ ਰਹੇ ਹਨ। ਇਸ ਸ਼ੋਅ ਨੂੰ ਹੋਰ ਮਸਾਲੇਦਾਰ ਬਣਾਉਣ ਲਈ ਮੇਕਰਜ਼ ਹਰ ਵੀਕੈਂਡ ਇਕ ਖ਼ਾਸ ਮਹਿਮਾਨ ਨੂੰ ਬੁਲਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਇਸ ਦੇ ਨਾਲ ਜੱਜ ਸਟੇਜ ’ਤੇ ਪੇਸ਼ਕਾਰੀ ਦਿੰਦੇ ਹਨ। ਇਸ ਵਾਰ ਦੇ ਐਪੀਸੋਡ ’ਚ ਰੋਹਿਤ ਸ਼ੈੱਟੀ ਆਉਣ ਵਾਲੇ ਹਨ। ਮੇਕਰਜ਼ ਨੇ ਚੈਨਲ ’ਤੇ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ’ਚ ਸ਼ਿਲਪਾ ਸ਼ੈੱਟੀ ਤੇ ਰੋਹਿਤ ਸ਼ੈੱਟੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। ਸ਼ਿਲਪਾ ਸ਼ੈੱਟੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਥੇ ਉਹ ਰੋਹਿਤ ਸ਼ੈੱਟੀ ਨਾਲ ਫ਼ਿਲਮ ‘ਚੇਨਈ ਐਕਸਪ੍ਰੈੱਸ’ ਦਾ ‘ਥਾਂਗਾਬਲੀ’ ਸੀਨ ਰੀਕ੍ਰਿਏਟ ਕਰਦੀ ਨਜ਼ਰ ਆ ਰਹੀ ਹੈ।

ਸ਼ਿਲਪਾ ਤੇ ਰੋਹਿਤ ਇਕੱਠੇ ਬੈੱਡ ’ਤੇ ਬੈਠੇ ਹੁੰਦੇ ਹਨ ਤੇ ਅਦਾਕਾਰਾ ‘ਥਾਂਗਾਬਲੀ’ ਸੀਨ ਰੀਕ੍ਰਿਏਟ ਕਰਦੀ ਹੈ। ਅਖੀਰ ’ਚ ਉਹ ਰੋਹਿਤ ਨੂੰ ਲੱਤ ਮਾਰ ਕੇ ਬੈੱਡ ਤੋਂ ਧੱਕਾ ਦੇ ਦਿੰਦੀ ਹੈ। ਸ਼ਿਲਪਾ ਦਾ ਇਹ ਐਕਟ ਇੰਨਾ ਮਜ਼ੇਦਾਰ ਹੁੰਦਾ ਹੈ ਕਿ ਬਾਦਸ਼ਾਹ ਤੇ ਕਿਰਨ ਖੇਰ ਸਮੇਤ ਮਨੋਜ ਮੁੰਤਸ਼ਿਰ ਆਪਣਾ ਹਾਸਾ ਨਹੀਂ ਰੋਕ ਪਾਉਂਦੇ।

ਰੋਹਿਤ ਹੇਠਾਂ ਡਿੱਗਦੇ ਹਨ ਤੇ ਹੱਸਣ ਲੱਗਦੇ ਹਨ। ‘ਚੇਨਈ ਐਕਸਪ੍ਰੈੱਸ’ ਨੂੰ ਰੋਹਿਤ ਸ਼ੈੱਟੀ ਨੇ ਹੀ ਡਾਇਰੈਕਟ ਕੀਤਾ ਸੀ। ਲੀਡ ਰੋਲ ’ਚ ਸ਼ਾਹਰੁਖ਼ ਖ਼ਾਨ ਤੇ ਦੀਪਿਕਾ ਪਾਦੁਕੋਣ ਨਜ਼ਰ ਆਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News