ਬਾਂਕੇ ਬਿਹਾਰੀ ਦੇ ਦਰਸ਼ਨ ਲਈ ਮਥੁਰਾ-ਵ੍ਰਿੰਦਾਵਨ ਪਹੁੰਚੀ ਸ਼ਿਲਪਾ ਸ਼ੈੱਟੀ, ਦੇਖੋ ਤਸਵੀਰਾਂ

Saturday, Jul 30, 2022 - 03:31 PM (IST)

ਬਾਂਕੇ ਬਿਹਾਰੀ ਦੇ ਦਰਸ਼ਨ ਲਈ ਮਥੁਰਾ-ਵ੍ਰਿੰਦਾਵਨ ਪਹੁੰਚੀ ਸ਼ਿਲਪਾ ਸ਼ੈੱਟੀ, ਦੇਖੋ ਤਸਵੀਰਾਂ

ਬਾਲੀਵੁੱਡ ਡੈਸਕ- ਮਾਡਰਨ ਸਮੇਂ ਨਾਲ ਚੱਲਣ ਵਾਲੀ ਅਦਾਕਾਰਾ ਸ਼ਿਲਪਾ ਸ਼ੈੱਟੀ  ਧਾਰਮਿਕ ਵੀ ਹੈ। ਅਦਾਕਾਰਾ ਅਕਸਰ ਘਰ ਅਤੇ ਮੰਦਰਾਂ ’ਚ ਪੂਜਾ ਕਰਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਸ਼ਿਲਪਾ ਸ਼ੈੱਟੀ ਬਾਂਕੇ ਬਿਹਾਰੀ ਅਤੇ ਪ੍ਰੇਮ ਮੰਦਰ ਦੇ ਦਰਸ਼ਨਾਂ ਲਈ ਮਥੁਰਾ ਪਹੁੰਚੀ। ਜਿਸ ਦੀਆਂ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਵੀਡੀਓ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਗਈ।

PunjabKesari

ਇਹ ਵੀ ਪੜ੍ਹੋ: ਪਹਿਲਾਂ ਤੋਂ ਵੀ ਖੂਬਸੂਰਤ ਹੋਵੇਗਾ 'ਬਿੱਗ ਬੌਸ 16' ਦਾ ਘਰ, ਅੰਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ ’ਚ ਲਿਖਿਆ ਕਿ ‘ਇਹ ਸਾਡਾ ਲੋਕਚਾਰ ਅਤੇ ਡੂੰਘੀਆਂ ਜੜ੍ਹਾਂ ਵਾਲੀ ਸੱਭਿਆਚਾਰਕ ਵਿਰਾਸਤ ਹੈ ਜੋ ਸਾਨੂੰ ਦੁਨੀਆ ਤੋਂ ਵੱਖ ਕਰਦੀ ਹੈ। ਹਮੇਸ਼ਾ ਮਥੁਰਾ ’ਚ ਬਾਂਕੇ ਬਿਹਾਰੀ ਮੰਦਰ ਅਤੇ ਪ੍ਰੇਮ ਮੰਦਰ ਦੇਖਣਾ ਚਾਹੁੰਦੀ ਸੀ। ਸੁਫ਼ਨਾ ਪੂਰਾ ਹੋਇਆ! ਬਹੁਤ ਬਹੁਤ ਧੰਨਵਾਦ, ਡ੍ਰੀਮ ਗਰਲ ਹੇਮਾਮਾਲਿਨੀ ਜੀ ਇਸ ਨੂੰ ਇੰਨੇ ਸੋਹਣੇ ਢੰਗ ਨਾਲ ਪੂਰਾ ਕਰਨ ਲਈ ️Incredible India ਇਕ ਯਾਤਰਾ ਜ਼ਰੂਰ ਕਰੋ।’

 

ਇਹ ਵੀ ਪੜ੍ਹੋ: ਰਣਬੀਰ-ਸ਼ਰਧਾ ਦੀ ਫ਼ਿਲਮ ਦੇ ਸੈੱਟ ਨੂੰ ਅੱਗ ਲੱਗਣ ਕਾਰਨ ਇਕ ਮਜ਼ਦੂਰ ਦੇ ਮੌਤ ਦੀ ਖ਼ਬਰ ਆਈ ਸਾਹਮਣੇ

ਵੀਡੀਓ ’ਚ ਸ਼ਿਲਪਾ ਸ਼ੈੱਟੀ ਨੂੰ ਹਰੇ ਰੰਗ ਦੀ ਸਾੜ੍ਹੀ ’ਚ ਮੰਦਰਾਂ ’ਚ ਜਾਂਦੇ ਹੋਏ ਦੇਖਿਆ  ਜਾ ਸਕਦਾ ਹੈ। ਅਦਾਕਾਰਾ ਪੂਰੀ ਸ਼ਰਧਾ ਨਾਲ ਪਾਠ ਅਤੇ ਪੂਜਾ ਕਰਦੀ ਦਿਖਾਈ ਦੇ ਰਹੀ ਹੈ ਅਤੇ ਸ਼ਰਧਾਲੂਆਂ ਦੇ ਨਾਲ-ਨਾਲ ਜੈਕਾਰੇ ਲਗਾ ਰਹੀ ਹੈ।

PunjabKesari

ਅਦਾਕਾਰਾ ਦੀ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਖ਼ੂਬ ਤਾਰੀਫ਼ ਵੀ ਕਰ ਰਹੇ ਹਨ। ਸ਼ਿਲਪਾ ਦੇ ਫ਼ਿਲਮਾਂ ’ਚ ਕੰਮ ਦੀ  ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੂੰ ਹਾਲ ਹੀ ’ਚ ਫਿਲਮ ਨਿਕੰਮਾ ’ਚ ਦੇਖਿਆ ਗਿਆ ਸੀ।

PunjabKesari


author

Shivani Bassan

Content Editor

Related News