ਸ਼ਿਲਪਾ ਸ਼ੈੱਟੀ ਦੀ ਮਾਂ ਹਸਪਤਾਲ ''ਚ ਦਾਖ਼ਲ, ਅਦਾਕਾਰਾ ਨੇ ਲੋਕਾਂ ਨੂੰ ਅਰਦਾਸ ਕਰਨ ਦੀ ਕੀਤੀ ਅਪੀਲ

Friday, Mar 17, 2023 - 11:47 AM (IST)

ਸ਼ਿਲਪਾ ਸ਼ੈੱਟੀ ਦੀ ਮਾਂ ਹਸਪਤਾਲ ''ਚ ਦਾਖ਼ਲ, ਅਦਾਕਾਰਾ ਨੇ ਲੋਕਾਂ ਨੂੰ ਅਰਦਾਸ ਕਰਨ ਦੀ ਕੀਤੀ ਅਪੀਲ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਦੀ ਹਾਲ ਹੀ 'ਚ ਸਰਜਰੀ ਹੋਈ ਹੈ। ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਆਪਣੀ ਮਾਂ ਲਈ ਇੰਸਟਾਗ੍ਰਾਮ 'ਤੇ ਇਕ ਭਾਵੁਕ ਨੋਟ ਪੋਸਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਮਾਂ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕਰਨ ਲਈ ਕਿਹਾ ਹੈ। ਸ਼ਿਲਪਾ ਸ਼ੈੱਟੀ ਨੇ ਡਾਕਟਰ ਨਾਲ ਆਪਣੀ ਮਾਂ ਸੁਨੰਦਾ ਦੀ ਤਸਵੀਰ ਸ਼ੇਅਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਡਾਕਟਰ ਹੈ, ਜਿਸ ਨੇ ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਦਿਲ ਦੀ ਸਰਜਰੀ ਕੀਤੀ ਸੀ। 

ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਡਾਕਟਰ ਨਾਲ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, "ਕਿਸੇ ਵੀ ਬੱਚੇ ਲਈ ਮਾਤਾ-ਪਿਤਾ ਦੀ ਸਰਜਰੀ ਹੁੰਦੀ ਦੇਖਣਾ ਕਦੇ ਵੀ ਸੋਖਾ ਨਹੀਂ ਹੁੰਦਾ ਪਰ ਜੇਕਰ ਮੈਂ ਆਪਣੀ ਮਾਂ ਤੋਂ ਕੁਝ ਸਿੱਖਣਾ ਚਾਹੁੰਦੀ ਹਾਂ ਤਾਂ ਉਹ ਹੈ ਲੜਨ ਦੀ ਭਾਵਨਾ। ਪਿਛਲੇ ਕੁਝ ਦਿਨ ਉਤਰਾਅ-ਚੜ੍ਹਾਅ ਨਾਲ ਭਰੇ ਹੋਏ ਸਨ ਪਰ ਮੇਰੇ ਹੀਰੋ ਅਤੇ ਮੇਰੇ ਹੀਰੋ ਦੇ ਹੀਰੋ ਨੇ ਸਭ ਕੁਝ ਠੀਕ ਕਰ ਦਿੱਤਾ! ਡਾਕਟਰ ਰਾਜੀਵ ਭਾਗਵਤ, ਸਰਜਰੀ ਤੋਂ ਪਹਿਲਾਂ ਅਤੇ ਬਾਅਦ 'ਚ ਮੇਰੀ ਮਾਂ ਦੀ ਦੇਖਭਾਲ ਕਰਨ ਲਈ ਉਨ੍ਹਾਂ ਦੇ ਨਾਲ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰਾਂ ਅਤੇ ਸਟਾਫ਼ ਦਾ ਬਹੁਤ-ਬਹੁਤ ਧੰਨਵਾਦ। ਨਾਨਾਵਤੀ ਹਸਪਤਾਲ ਅਤੇ ਉਨ੍ਹਾਂ ਦੇ ਨਿਯਮਤ ਸਹਿਯੋਗ ਲਈ ਧੰਨਵਾਦ।"

PunjabKesari

ਦੱਸਣਯੋਗ ਹੈ ਕਿ ਅਦਾਕਾਰਾ ਸ਼ਮਿਤਾ ਸ਼ੈੱਟੀ ਨੇ ਭੈਣ ਸ਼ਿਲਪਾ ਸ਼ੈੱਟੀ ਦੀ ਪੋਸਟ 'ਤੇ ਕੁਮੈਂਟ ਕਰਦਿਆਂ ਲਿਖਿਆ ਹੈ, "ਸਾਡੀ ਮਾਂ ਸਭ ਤੋਂ ਮਜ਼ਬੂਤ ਹੈ...ਲਵ ਯੂ।"  ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਰੋਹਿਤ ਸ਼ੈੱਟੀ ਦੀ 'ਇੰਡੀਅਨ ਪੁਲਸ ਫੋਰਸ' ਅਤੇ ਓ. ਟੀ. ਟੀ. 'ਤੇ 'ਸੁੱਖੀ' 'ਚ ਨਜ਼ਰ ਆਵੇਗੀ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News