‘ਸ਼ਹਿਜ਼ਾਦਾ’ ਫ਼ਿਲਮ ’ਚ ਮੁੜ ਇਕੱਠੇ ਨਜ਼ਰ ਆਉਣਗੇ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ

Thursday, Oct 14, 2021 - 01:24 PM (IST)

‘ਸ਼ਹਿਜ਼ਾਦਾ’ ਫ਼ਿਲਮ ’ਚ ਮੁੜ ਇਕੱਠੇ ਨਜ਼ਰ ਆਉਣਗੇ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਨੇ ‘ਲੁਕਾ ਛੁਪੀ’ ’ਚ ਆਪਣੀ ਪਿਆਰੀ ਕੈਮਿਸਟਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ ਤੇ ਹੁਣ ਇਕ ਵਾਰ ਮੁੜ ਉਹ ਸਕ੍ਰੀਨ ’ਤੇ ਰੋਮਾਂਸ ਕਰਦੇ ਨਜ਼ਰ ਆਉਣਗੇ। ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ‘ਸ਼ਹਿਜ਼ਾਦਾ’ ਫ਼ਿਲਮ ’ਚ ਇਕ ਵਾਰ ਮੁੜ ਇਕੱਠੇ ਕੰਮ ਕਰਨ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰਕੇ ਤੁਸੀਂ ਜ਼ਰੂਰ ਦੇਖਣਾ ਚਾਹੋਗੇ ਫ਼ਿਲਮ ‘ਹੌਂਸਲਾ ਰੱਖ’!

ਇਸ ਫ਼ਿਲਮ ਨੂੰ ਰੋਹਿਤ ਧਵਨ ਡਾਇਰੈਕਟ ਕਰਨਗੇ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਾਰਤਿਕ ਨੇ ਐਲਾਨ ਕੀਤਾ ਸੀ, ‘ਸ਼ਹਿਜ਼ਾਦਾ ਦੁਨੀਆ ਦਾ ਸਭ ਤੋਂ ਗਰੀਬ ਰਾਜਕੁਮਾਰ।’

ਇਹ ਫ਼ਿਲਮ ‘ਅਲਾ ਬੈਕੁੰਠਪੁਰਮੁਲੁ’ ਦੀ ਰੀਮੇਕ ਹੈ ਤੇ ਕਾਰਤਿਕ ਦੱਖਣ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਇਹ ਐਕਸ਼ਨ ਡਰਾਮਾ 2020 ’ਚ ਰਿਲੀਜ਼ ਹੋਈ ਸੀ ਤੇ ਪ੍ਰਸ਼ੰਸਕਾਂ ਵਿਚਾਲੇ ਇਹ ਫ਼ਿਲਮ ਕਾਫੀ ਹਿੱਟ ਰਹੀ ਸੀ।

PunjabKesari

ਮਜ਼ੇਦਾਰ ਗੱਲ ਇਹ ਹੈ ਕਿ ਕਾਰਤਿਕ ਨੇ ਇਸ ਤੋਂ ਪਹਿਲਾਂ ‘ਆਲਾ ਬੈਕੁੰਠਪੁਰਮੁਲੁ’ ਦੇ ਮਸ਼ਹੂਰ ‘ਬੁੱਟਾ ਬੋਮਾ’ ਗੀਤ ਨੂੰ ਰੀਕ੍ਰਿਏਟ ਕੀਤਾ ਸੀ ਤੇ ਆਪਣੇ ਸਵੈਗ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ।

ਇਸ ਫ਼ਿਲਮ ’ਚ ਕਾਰਤਿਕ ਤੇ ਕ੍ਰਿਤੀ ਤੋਂ ਇਲਾਵਾ ਮਨੀਸ਼ਾ ਕੋਇਰਾਲਾ ਤੇ ਪਰੇਸ਼ ਰਾਵਲ ਵੀ ਸਹਾਇਕ ਭੂਮਿਕਾਵਾਂ ’ਚ ਹਨ। ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਤੇ ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਫ਼ਿਲਮ 4 ਨਵੰਬਰ, 2022 ਨੂੰ ਰਿਲੀਜ਼ ਹੋਵੇਗੀ। ‘ਸ਼ਹਿਜ਼ਾਦਾ’ ਤੋਂ ਇਲਾਵਾ ਕਾਰਤਿਕ ਆਰੀਅਨ ‘ਧਮਾਕਾ’, ‘ਭੂਲ ਭੁਲਈਆ 2’ ਤੇ ‘ਫਰੈੱਡੀ’ ’ਚ ਵੀ ਨਜ਼ਰ ਆਉਣਗੇ, ਜਦਕਿ ਕ੍ਰਿਤੀ ਸੈਨਨ ‘ਭੇੜੀਆ’, ‘ਆਦੀਪੁਰੁਸ਼’, ‘ਬੱਚਨ ਪਾਂਡੇ’ ਤੇ ‘ਗਣਪਤ’ ’ਚ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News