ਇਮਿਊਨਿਟੀ ਟਾਸਕ ਨੂੰ ਲੈ ਕੇ ਸ਼ਹਿਜ਼ਾਦ ਤੇ ਨਿਸ਼ਾਂਤ ''ਚ ਹੋਈ ਜ਼ਬਰਦਸਤ ਲੜਾਈ (ਵੀਡੀਓ)

10/15/2020 4:35:35 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਬੁੱਧਵਾਰ 14 ਅਕਤੂਬਰ ਦੇ ਐਪੀਸੋਡ ਦੀ ਸ਼ੁਰੂਆਤ ਤਾਂ ਸ਼ਾਂਤੀਪੂਰਨ ਢੰਗ ਨਾਲ ਹੋਈ ਪਰ ਇਸ ਤੋਂ ਬਾਅਦ ਇਮਿਊਨਿਟੀ ਟਾਸਕ ਕਾਰਨ ਸਥਿਤੀ ਖ਼ਰਾਬ ਹੋ ਗਈ। ਨਿਸ਼ਾਂਤ, ਨਿੱਕੀ ਤੰਬੋਲੀ, ਜਾਨ ਕੁਮਾਰ ਸੋਨੂੰ ਤੇ ਰਾਹੁਲ ਵੈਦਿਆ ਸਵੇਰ ਗਾਰਡਨ 'ਚ ਗੱਲ ਕਰਦੇ ਦੇਖਿਆ ਗਿਆ। ਐਜਾਜ ਖ਼ਾਨ ਨੇ ਸੀਨੀਅਰ ਹੀਨਾ ਖ਼ਾਨ ਨੂੰ ਦੱਸਿਆ ਕਿ ਉਹ ਪਵਿੱਤਰਾ ਪੂਨੀਆ ਦੁਆਰਾ ਆਪਣੇ ਨੂੰ ਨੋਮੀਨੇਟ ਕੀਤੇ ਜਾਣ ਦੇ ਫ਼ੈਸਲੇ ਨਾਲ ਖੁਸ਼ ਨਹੀਂ ਹੈ ਤੇ ਉਨ੍ਹਾਂ ਦੀ ਦੋਸਤੀ ਨਹੀਂ ਰੱਖਣਾ ਚਾਹੁੰਦੇ। ਇਸ ਦੇ ਉਲਟ ਕੁਝ ਦੇਰ ਐਜਾਜ ਨੂੰ ਪਵਿੱਤਰਾ ਨਾਲ ਟਾਸਕ ਲਈ ਯੋਜਨਾਵਾਂ ਬਣਾਉਂਦੇ ਹੋਏ ਦੇਖਿਆ ਗਿਆ। ਰਾਹੁਲ ਵੈਦਿਆ ਨੇ ਸ਼ਹਿਜ਼ਾਦ ਦਿਓਲ, ਨਿਸ਼ਾਤ ਮਲਕਾਨੀ, ਜਾਨ ਤੇ ਹੋਰ ਕੰਟੈਸਟੈਂਟ ਦੀ ਨਕਲ ਕੀਤੀ।

ਦੱਸ ਦਈਏ ਕਿ ਦਿਨ 'ਚ ਐਜਾਜ ਤੇ ਰਾਹੁਲ ਨੇ ਟਾਸਕ ਨੂੰ ਜਿੱਤਣ ਦੀ ਰਣਨੀਤੀ ਦੱਸੀ। ਕੁਝ ਘੰਟਿਆਂ ਬਾਅਦ 'ਬਿੱਗ ਬੌਸ' ਨੇ ਇਮਿਊਨਿਟੀ ਟਾਸਕ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ। ਟੀਮ ਏ 'ਚ ਰੂਬੀਨਾ, ਅਭਿਨਵ ਸ਼ੁਕਲਾ, ਜੈਸਮੀਨ ਭਸੀਨ ਤੇ ਸ਼ਹਿਜ਼ਾਦ ਦਿਓਲ ਸੀ, ਜਦਕਿ ਟੀਮ ਬੀ 'ਚ ਪਵਿੱਤਰਾ ਪੁੰਨਿਆ, ਐਜਾਜ ਖ਼ਾਨ, ਨਿਸ਼ਾਂਤ ਤੇ ਰਾਹੁਲ ਵੈਦਿਆ ਸੀ। ਨਿੱਕੀ ਤੰਬੋਲੀ ਨੂੰ ਮਾਡਰੇਟਰ ਦੱਸਿਆ ਗਿਆ ਸੀ।

ਦੱਸਣਯੋਗ ਹੈ ਕਿ ਇਸੇ ਟਾਸਕ ਦੌਰਾਨ ਸ਼ਹਿਜ਼ਾਦ ਦਿਓਲ ਦੀ ਘਰ ਵਾਲਿਆਂ ਨਾਲ ਕਾਫ਼ੀ ਲੜਾਈ ਹੋ ਜਾਂਦੀ ਹੈ, ਜਿਸ ਨਾਲ  ਘਰ ਦਾ ਮਾਹੌਲ ਥੋੜਾ ਖ਼ਰਾਬ ਹੋ ਜਾਂਦਾ ਹੈ।


sunita

Content Editor sunita