ਸ਼ਹਿਨਾਜ਼ ਕੌਰ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ

07/20/2020 12:33:26 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਕਾਫ਼ੀ ਹਿੱਟ ਹੈ। ਹਾਲ ਹੀ 'ਚ ਸ਼ਹਿਨਾਜ਼ ਦਾ ਨਵਾਂ ਗੀਤ 'ਕੁੜਤਾ ਪਜਾਮਾ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲੈ ਕੇ ਸਿਧਾਰਥ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਸ ਨੇ ਲਿਖਿਆ ਹੈ 'ਕੁੜਤਾ ਪਜਾਮਾ ਕਾਲਾ ਕਾਲਾ ਕੀ ਬਕਵਾਸ ਗਾਣਾ ਹੈ, ਮੂੰਹ ਤੇ ਚੜ੍ਹ ਗਿਆ ਸਾਲਾ।' ਇਸ ਟਵੀਟ ਦੇ ਨਾਲ ਹੀ ਸਿਧਾਰਥ ਨੇ ਜਿਹੜਾ ਇਮੋਜੀ ਸਾਂਝਾ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਸਿਧਾਰਥ ਨੇ ਮਜਾਕ ਕਰਦੇ ਹੋਏ ਸ਼ਹਿਨਾਜ਼ ਦੇ ਗੀਤ ਦੀ ਤਾਰੀਫ਼ ਕੀਤੀ ਹੈ। ਸਿਧਾਰਥ ਦੇ ਇਸ ਗੀਤ ਦਾ ਸ਼ਹਿਨਾਜ਼ ਨੇ ਵੀ ਜਵਾਬ ਦਿੱਤਾ ਹੈ 'ਕੀ ਗੱਲ ਹੈ। ਜੀ ਗੱਲ ਹੈ ਸਹੀ ਹੈ।'
PunjabKesari
ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਵੀ ਟੋਨੀ ਕੱਕੜ ਨੇ ਲਿਖੇ ਹਨ। ਮਿਊਜ਼ਿਕ ਤੋਂ ਇਲਾਵਾ ਇਸ ਨੂੰ ਪ੍ਰੋਡਿਊਸ ਵੀ ਟੋਨੀ ਕੱਕੜ ਨੇ ਹੀ ਕੀਤਾ ਹੈ। ਸ਼ਹਿਨਾਜ਼ ਦੀ ਗੱਲ ਕੀਤੀ ਜਾਵੇ ਤਾਂ ਇੱਕ ਰਿਐਲਿਟੀ ਸ਼ੋਅ 'ਚ ਹਿੱਸਾ ਲੈਣ ਤੋਂ ਬਾਅਦ ਉਸ ਨੂੰ ਕਾਫ਼ੀ ਪਾਪੂਲੈਰਿਟੀ ਮਿਲੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਨਾਂ ਅਕਸਰ ਟ੍ਰੈਂਡ ਕਰਦਾ ਹੈ।
PunjabKesariਇੱਕ ਰਿਐਲਿਟੀ ਸ਼ੋਅ 'ਚ ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਨੇ ਦੱਸਿਆ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਕਿੰਨਾ ਪਸੰਦ ਕਰਦੀ ਹੈ। ਇਸ ਸਭ ਦੇ ਚਲਦੇ ਕਾਰਤਿਕ ਨੇ ਸਹਿਨਾਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਨਗੇ। ਇਹ ਸੁਣਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਸੀ ਪਰ ਹੁਣ ਕਾਰਤਿਕ ਨੇ ਸ਼ਹਿਨਾਜ਼ 'ਤੇ ਇੱਕ ਕੁਮੈਂਟ ਕੀਤਾ ਸੀ।
PunjabKesari
ਦਰਅਸਲ ਸ਼ਹਿਨਾਜ਼ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ 'ਹਰ ਇੱਕ ਦਾ ਸਨਮਾਨ ਕਰੋ।' ਸ਼ਹਿਨਾਜ਼ ਦੀ ਇਸ ਪੋਸਟ 'ਤੇ ਚੁਟਕੀ ਲੈਂਦੇ ਹੋਏ ਕਾਰਤਿਕ ਨੇ ਲਿਖਿਆ 'ਉਸ ਨੂੰ ਵੀ ਜਿਸ ਨੇ ਸਭ ਤੋਂ ਪਹਿਲਾਂ ਚਮਗਿੱਦੜ ਖਾਇਆ ਹੋਵੇ।' ਕਾਰਤਿਕ ਦੀ ਇਸ ਪੋਸਟ ਨੂੰ ਦੇਖ ਕੇ ਸ਼ਹਿਨਾਜ਼ ਕਾਫ਼ੀ ਐਕਸਾਈਟਿਡ ਹੋ ਗਈ ਅਤੇ ਉਸ ਨੇ ਇਸ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜ਼ੀ ਪੋਸਟ ਕੀਤੇ ਅਤੇ ਕਿਹਾ ਕਿ ਸਭ ਦਾ ਸਨਮਾਨ ਕਰੋ।
PunjabKesari
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਤੇ ਸਿਧਾਰਥ ਦੇ ਪਿਆਰ ਦੇ ਚਰਚੇ ਹੋਣ ਲੱਗੇ ਸਨ। ਪ੍ਰਸ਼ੰਸਕ ਵੀ ਇਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕਰਦੇ ਹਨ। ਪ੍ਰਸ਼ੰਸਕਾਂ ਨੇ ਇਨ੍ਹਾਂ ਦੀ ਜੋੜੀ ਨੂੰ 'ਸਿਧਨਾਜ਼' ਦਾ ਨਾਂ ਦਿੱਤਾ ਸੀ। ਬਿੱਗ ਬੌਸ ਤੋਂ ਬਾਅਦ ਦੋਵੇਂ ਇਕ ਗੀਤ ਦੀ ਵੀਡੀਓ 'ਚ ਇਕੱਠੇ ਨਜ਼ਰ ਆਏ ਸਨ।  
PunjabKesari

ਇਹ ਪੜ੍ਹੋ : 'ਸੰਜੂ' ਗੀਤ ਕਾਰਨ ਮੁੜ ਵਿਵਾਦਾਂ 'ਚ ਸਿੱਧੂ ਮੂਸੇਵਾਲਾ, ਦਰਜ ਹੋਇਆ ਨਵਾਂ ਕੇਸ

ਇਹ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ, ਪਿਛਲੇ 11 ਮਹੀਨਿਆਂ ਤੋਂ ਰੀਆ ਕਰ ਰਹੀ ਸੀ ਇਹ ਕੰਮ 


sunita

Content Editor

Related News