ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

Sunday, Aug 28, 2022 - 01:58 PM (IST)

ਸ਼ਹਿਨਾਜ਼ ਬੌਸ ਲੇਡੀ ਲੁੱਕ ’ਚ ਆਈ ਨਜ਼ਰ, ਮਿਸ ਗਿੱਲ ਨੇ ਵਾਈਟ ਆਊਟਫ਼ਿਟਸ ’ਚ ਮਚਾਈ ਤਬਾਹੀ

ਮੁੰਬਈ- ‘ਬਿੱਗ ਬੌਸ 13’ ਫੇਮ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ਼ ’ਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਸ ਕੋਲ ਕਈ ਪ੍ਰੋਜੈਕਟ ਹਨ। ਅਦਾਕਾਰਾ 24 ਘੰਟੇ ਕੰਮ ਕਰ ਰਹੀ ਹੈ। ਸ਼ਹਿਨਾਜ਼ ਲਈ ਸ਼ਨੀਵਾਰ ਵੀ ਕਾਫੀ ਬਿਜ਼ੀ ਰਿਹਾ। ਸ਼ਹਿਨਾਜ਼ ਨੂੰ ਸ਼ਨੀਵਾਰ ਸ਼ਾਮ ਮੁੰਬਈ ’ਚ ਫ਼ਿਲਮ ਸਿਟੀ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਦੇ ਨਾਲ ਉਨ੍ਹਾਂ ਦੇ ਭਰਾ ਸ਼ਾਹਬਾਜ਼ ਅਤੇ ਅਦਾਕਾਰ ਵਰੁਣ ਸ਼ਰਮਾ ਵੀ ਸਨ।

PunjabKesari

ਇਹ ਵੀ ਪੜ੍ਹੋ : ‘ਦੇਸੀ ਗਰਲ’ ਦੀ ਧੀ ਮਾਲਤੀ ‘ਸਸੁਰਾਲ ਗੇਂਦਾ ਫੂਲ’ ਗੀਤ ਦਾ ਲੈ ਰਹੀ ਮਜ਼ਾ, ਦੇਖੋ ਮਾਲਤੀ ਮੈਰੀ ਦੀ ਕਿਊਟ ਵੀਡੀਓ

ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਵਾਈਟ ਕ੍ਰੋਪ ਟੌਪ ’ਤੇ ਵਾਈਟ ਬਲੇਜ਼ਰ ਅਤੇ ਪੈਂਟ ’ਚ ਸਟਾਈਲਿਸ਼ ਲੱਗ ਰਹੀ ਸੀ। ਉਸ ਦਾ ਲੇਡੀ ਬੌਸ ਅਵਤਾਰ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।ਅਦਾਕਾਰਾ ਨੇ ਮਿਨੀਮਲ  ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੋਇਆ  ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੇ ਨਾਲ ਸ਼ਹਿਨਾਜ਼ ਨੇ ਪਿੰਕ ਕਲਰ ਦੀ ਹੀਲ ਪਾਈ ਹੈ।

PunjabKesari

ਸ਼ਹਿਨਾਜ਼ ਨੇ ਫੈਸ਼ਨ ਅਤੇ ਗਲੈਮਰ ਦੀ ਦੁਨੀਆ ਦੀਆਂ ਬਾਰੀਕੀਆਂ ਨੂੰ ਥੋੜ੍ਹੇ ਸਮੇਂ ’ਚ ਹੀ ਸਮਝ ਲਿਆ ਅਤੇ ਇਹ ਤਸਵੀਰਾਂ ਉਸ ਦੇ ਸਟਾਈਲ ਸੈਂਸ ਨੂੰ ਦਰਸਾਉਂਦੀਆਂ ਹਨ। ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਟੁੱਟੀ ਲੱਤ ਨਾਲ ਇਵੈਂਟ ’ਚ ਪਹੁੰਚੀ, ਵ੍ਹੀਲਚੇਅਰ ’ਤੇ ਸਟਾਈਲਿਸ਼ ਲੁੱਕ ’ਚ ਦਿੱਤੇ ਪੋਜ਼

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਤਸਵੀਰਾਂ ਅਤੇ ਵੀਡੀਓ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

PunjabKesari

ਸ਼ਹਿਨਾਜ਼ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਨਜ਼ਰ ਆਵੇਗੀ। ਅਦਾਕਾਰਾ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। 

PunjabKesari

ਇਸ ਫ਼ਿਲਮ ’ਚ ਸਿਧਾਰਥ ਨਿਗਮ ਅਤੇ ਰਾਘਵ ਜੁਆਲ ਵੀ ਹਨ। ਇਸ ਤੋਂ ਇਲਾਵਾ ਫ਼ਿਲਮ ’ਚ ਵੇਂਕਟੇਸ਼, ਪੂਜਾ ਹੇਗੜੇ, ਪਲਕ ਤਿਵਾਰੀ ਅਤੇ ਜੱਸੀ ਗਿੱਲ ਵੀ ਨਜ਼ਰ ਆਉਣਗੇ। ‘ਕਭੀ ਈਦ ਕਭੀ ਦੀਵਾਲੀ’ ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਿਤ ਹੈ ਅਤੇ ਸਾਜਿਦ ਨਾਡਿਆਡਵਾਲਾ ਅਤੇ ਸਲਮਾਨ ਵੱਲੋਂ ਨਿਰਮਿਤ ਹੈ।


 


author

Shivani Bassan

Content Editor

Related News