ਵਿੱਕੀ ਕੌਸ਼ਲ ਦੀਆਂ ਅੱਖਾਂ ’ਚ ਅੱਖਾਂ ਪਾ ਸ਼ਹਿਨਾਜ਼ ਗਿੱਲ ਨੇ ਖੇਡੀ ਮਜ਼ੇਦਾਰ ਗੇਮ, ਦੇਖੋ ਵੀਡੀਓ

12/11/2022 5:04:18 PM

ਚੰਡੀਗੜ੍ਹ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਨੇ ਅਸਲ ਜ਼ਿੰਦਗੀ ਦੀ ਕੈਟਰੀਨਾ ਕੈਫ ਦੇ ਪਤੀ ਯਾਨੀ ਵਿੱਕੀ ਕੌਸ਼ਲ ਨਾਲ ਹਾਲ ਹੀ ’ਚ ਇੰਟਰਵਿਊ ਕੀਤੀ। ਇਸ ਦੌਰਾਨ ਦੋਵਾਂ ਦਾ ਬੇਹੱਦ ਮਜ਼ੇਦਾਰ ਅੰਦਾਜ਼ ਦੇਖਣ ਨੂੰ ਮਿਲਿਆ।

ਸ਼ਹਿਨਾਜ਼ ਗਿੱਲ ਨੇ ਜਿਥੇ ਵਿੱਕੀ ਕੌਸ਼ਲ ਨਾਲ ਉਸ ਦੀ ਆਗਾਮੀ ਰਿਲੀਜ਼ ਹੋਣ ਵਾਲੀ ਫ਼ਿਲਮ ‘ਗੋਵਿੰਦਾ ਨਾਮ ਮੇਰਾ’ ਨੂੰ ਲੈ ਕੇ ਸਵਾਲ-ਜਵਾਬ ਕੀਤੇ, ਉਥੇ ਹੀ ਵਿੱਕੀ ਕੌਸ਼ਲ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਇਕ ਗੇਮ ਵੀ ਖੇਡੀ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’

ਅਸਲ ’ਚ ਸ਼ਹਿਨਾਜ਼ ਨੇ ਵਿੱਕੀ ਕੌਸ਼ਲ ਨਾਲ ਅੱਖਾਂ ਨਾ ਝਪਕਨ ਦੀ ਗੇਮ ਖੇਡੀ। ਇਸ ਗੇਮ ’ਚ ਜਿਹੜਾ ਵਿਅਕਤੀ ਪਹਿਲਾਂ ਅੱਖਾਂ ਝਪਕ ਲੈਂਦਾ ਹੈ, ਉਹ ਹਾਰ ਜਾਂਦਾ ਹੈ।

ਗੇਮ ਦੀ ਸ਼ੁਰੂਆਤ ’ਚ ਪਹਿਲਾਂ ਤਾਂ ਵਿੱਕੀ ਕੌਸ਼ਲ ਅੱਖਾਂ ਝਪਕ ਲੈਂਦੇ ਹਨ ਤੇ ਉਹ ਹਾਰ ਜਾਂਦੇ ਹਨ। ਫਿਰ ਵਿੱਕੀ ਸ਼ਹਿਨਾਜ਼ ਨੂੰ ਦੁਬਾਰਾ ਗੇਮ ਖੇਡਣ ਲਈ ਕਹਿੰਦੇ ਹਨ, ਜਿਸ ’ਚ ਵਿੱਕੀ ਕੌਸ਼ਲ ਸ਼ਹਿਨਾਜ਼ ਨੂੰ ਗੱਲਾਂ ’ਚ ਲਗਾ ਲੈਂਦੇ ਹਨ ਤੇ ਸ਼ਹਿਨਾਜ਼ ਨੂੰ ਹਰਾ ਦਿੰਦੇ ਹਨ।

ਸ਼ਹਿਨਾਜ਼ ਗਿੱਲ ਨੇ ਇਸ ਮਜ਼ੇਦਾਰ ਗੇਮ ਦੀ ਕੈਪਸ਼ਨ ਵੀ ਬੇਹੱਦ ਮਜ਼ੇਦਾਰ ਦਿੱਤੀ ਹੈ। ਸ਼ਹਿਨਾਜ਼ ਨੇ ਲਿਖਿਆ, ‘‘ਇੰਨਾ ਸੋਹਣਾ ਮੁੰਡਾ ਸਾਹਮਣੇ ਹੋਵੇ ਤਾਂ ਕੋਈ ਵੀ ਗੁਆਚ ਜਾਵੇ। ਗੇਮ ਤਾਂ ਬਸ ਬਹਾਨਾ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News