ਸ਼ਹਿਨਾਜ਼ ਗਿੱਲ ਦੀ ਨਵੀਂ ਫ਼ਿਲਮ, ਅਨਿਲ ਕਪੂਰ ਤੇ ਭੂਮੀ ਪੇਡਨੇਕਰ ਨਾਲ ਜਲਦ ਸ਼ੁਰੂ ਕਰੇਗੀ ਸ਼ੂਟਿੰਗ

Tuesday, Jul 19, 2022 - 01:41 PM (IST)

ਸ਼ਹਿਨਾਜ਼ ਗਿੱਲ ਦੀ ਨਵੀਂ ਫ਼ਿਲਮ, ਅਨਿਲ ਕਪੂਰ ਤੇ ਭੂਮੀ ਪੇਡਨੇਕਰ ਨਾਲ ਜਲਦ ਸ਼ੁਰੂ ਕਰੇਗੀ ਸ਼ੂਟਿੰਗ

ਮੁੰਬਈ (ਬਿਊਰੋ)– ਸ਼ਹਿਨਾਜ਼ ਗਿੱਲ ਜਿਸ ਸੁਪਨੇ ਨੂੰ ਲੈ ਕੇ ਮੁੰਬਈ ਆਈ ਸੀ, ਹੁਣ ਉਹ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਸਲਮਾਨ ਨਾਲ ‘ਕਭੀ ਈਦ ਕਭੀ ਦੀਵਾਲੀ’ ਫ਼ਿਲਮ ਕਰਨ ਤੋਂ ਬਾਅਦ ਉਸ ਦੀ ਝੋਲੀ ’ਚ ਇਕ ਹੋਰ ਫ਼ਿਲਮ ਆ ਗਈ ਹੈ।

ਉਸ ਨੇ ਪ੍ਰੋਡਿਊਸਰ ਰੀਆ ਕਪੂਰ ਦੀ ਫ਼ਿਲਮ ਸਾਈਨ ਕਰ ਲਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ ਤੇ ਇਸ ਨੂੰ ਲੈ ਕੇ ਸ਼ਹਿਨਾਜ਼ ਕਾਫੀ ਖ਼ੁਸ਼ ਤੇ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’

ਖ਼ਬਰ ਹੈ ਕਿ ਸ਼ਹਿਨਾਜ਼ ਗਿੱਲ ਨਾਲ ਫ਼ਿਲਮ ਦੀ ਸ਼ੂਟਿੰਗ ਅਗਸਤ ’ਚ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦਾ ਟਾਈਟਲ ਕੀ ਹੈ, ਫਿਲਹਾਲ ਇਹ ਸਾਹਮਣੇ ਨਹੀਂ ਆਇਆ ਹੈ ਪਰ ਇਸ ਫ਼ਿਲਮ ’ਚ ਅਨਿਲ ਕਪੂਰ ਤੇ ਭੂਮੀ ਪੇਡਨੇਕਰ ਵੀ ਹੋਣਗੇ। ਫ਼ਿਲਮ ਦੀ ਕਹਾਣੀ ਤੇ ਕਲਾਕਾਰ ਕੀ ਭੂਮਿਕਾਵਾਂ ਨਿਭਾਉਣਗੇ, ਇਹ ਜਾਣਕਾਰੀ ਵੀ ਫਿਲਹਾਲ ਨਹੀਂ ਮਿਲੀ ਹੈ ਪਰ ਮੀਡੀਆ ਪੈਪਰਾਜ਼ੀ ਨਾਲ ਮੁਲਾਕਾਤ ਦੌਰਾਨ ਸ਼ਹਿਨਾਜ਼ ਆਪਣੀ ਖ਼ੁਸ਼ੀ ਲੁਕੋ ਨਹੀਂ ਪਾਈ।

ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਭਾਰਤ ਤੋਂ ਬਾਹਰ ਸ਼ੂਟ ਹੋਵੇਗੀ, ਜਿਸ ਲਈ ਉਹ ਜਲਦ ਹੀ ਕਾਸਟ ਤੇ ਕਰਿਊ ਨਾਲ ਰਵਾਨਾ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਸ਼ਹਿਨਾਜ਼ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦਾ ਹਿੱਸਾ ਬਣ ਕੇ ਵੀ ਕਾਫੀ ਖ਼ੁਸ਼ ਹੈ। ਇਸ ਦੀ ਸ਼ੂਟਿੰਗ ਸ਼ਹਿਨਾਜ਼ ਨੇ ਪੂਰੀ ਕਰ ਲਈ ਹੈ। ਹਾਲਾਂਕਿ ਇਸ ਫ਼ਿਲਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਉਸ ਨੇ ਸਭ ਕੁਝ ਸਾਫ ਕਰ ਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News