‘ਪਸੂਰੀ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਬਣਾਈ ਰੀਲ, ਅਦਾਵਾਂ ਦੇਖ ਪ੍ਰਸ਼ੰਸਕ ਹੋਏ ਮੰਤਰਮੁਗਧ

Friday, May 13, 2022 - 12:20 PM (IST)

‘ਪਸੂਰੀ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਬਣਾਈ ਰੀਲ, ਅਦਾਵਾਂ ਦੇਖ ਪ੍ਰਸ਼ੰਸਕ ਹੋਏ ਮੰਤਰਮੁਗਧ

ਮੁੰਬਈ (ਬਿਊਰੋ)– ਅਲੀ ਸੇਠੀ ਤੇ ਸ਼ੇ ਗਿੱਲ ਸਟਾਰਰ ਗੀਤ ‘ਪਸੂਰੀ’ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ। ਕੋਕ ਸਟੂਡੀਓ ਸੀਜ਼ਨ 14 ਦੇ ਇਸ ਗੀਤ ਨੇ ਹਰ ਕਿਸੇ ਨੂੰ ਮੰਤਰਮੁਗਧ ਕਰ ਦਿੱਤਾ ਹੈ। ਉਥੇ ਹੁਣ ਸ਼ਹਿਨਾਜ਼ ਗਿੱਲ ਨੇ ਇਸ ਗੀਤ ’ਤੇ ਇੰਸਟਾਗ੍ਰਾਮ ਰੀਲ ਬਣਾਈ ਹੈ। ਸ਼ਹਿਨਾਜ਼ ਨੇ ‘ਪਸੂਰੀ’ ਗੀਤ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਕੁਝ ਸੈਕਿੰਡਸ ਦੀ ਇਸ ਵੀਡੀਓ ’ਚ ਸ਼ਹਿਨਾਜ਼ ਆਪਣੇ ਐਕਸਪ੍ਰੈਸ਼ਨ ਨਾਲ ਬਹੁਤ ਕੁਝ ਕਹਿੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ

ਸ਼ਹਿਨਾਜ਼ ਗਿੱਲ ਉਹ ਸਟਾਰ ਬਣ ਚੁੱਕੀ ਹੈ, ਜਿਸ ਦੀ ਖ਼ਬਰ ਦੇ ਬਿਨਾਂ ਖ਼ਬਰਾਂ ਦਾ ਦਿਨ ਪੂਰਾ ਨਹੀਂ ਹੁੰਦਾ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ, ਜਦੋਂ ਉਸ ਨੂੰ ਲੈ ਕੇ ਕੋਈ ਖ਼ਬਰ ਨਾ ਆਈ ਹੋਵੇ। ਅਰਪਿਤਾ ਖ਼ਾਨ ਸ਼ਰਮਾ ਦੀ ਈਦ ਪਾਰਟੀ ’ਚ ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਕਿਊਟ ਕੈਮਿਸਟਰੀ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਬ੍ਰਹਮਕੁਮਾਰੀਜ਼ ਨਾਲ ਲੋਕ ਗੀਤ ’ਤੇ ਡਾਂਸ ਕਰਦੇ ਦੇਖਿਆ ਗਿਆ। ਮਤਲਬ ਜਦੋਂ ਗੱਲ ਸ਼ਹਿਨਾਜ਼ ਦੀ ਹੁੰਦੀ ਹੈ ਤਾਂ ਗੱਲਾਂ ਹੀ ਖ਼ਤਮ ਨਹੀਂ ਹੁੰਦੀਆਂ।

ਇਨ੍ਹਾਂ ਸਾਰੀਆਂ ਖ਼ਬਰਾਂ ਵਿਚਾਲੇ ਸ਼ਹਿਨਾਜ਼ ਆਪਣੀਆਂ ਗਲੈਮਰੈੱਸ ਤਸਵੀਰਾਂ ਨਾਲ ਲੋਕਾਂ ਨੂੰ ਇੰਪ੍ਰੈੱਸ ਕਰ ਰਹੀ ਹੈ। ਵੱਖ-ਵੱਖ ਤਸਵੀਰਾਂ ਤੋਂ ਬਾਅਦ ਸ਼ਹਿਨਾਜ਼ ਨੇ ‘ਪਸੂਰੀ’ ਗੀਤ ’ਤੇ ਇਕ ਫਾਇਰਿੰਗ ਵੀਡੀਓ ਬਣਾਈ ਹੈ। ਵੀਡੀਓ ’ਚ ਸ਼ਹਿਨਾਜ਼ ਲਾਲ ਰੰਗ ਦੀ ਕੁੜਤੀ ’ਚ ਵੱਖ-ਵੱਖ ਐਕਸਪ੍ਰੈਸ਼ਨ ਦੇ ਰਹੀ ਹੈ। ਕਦੇ ਉਹ ਆਸਮਾਨ ਵੱਲ ਇਸ਼ਾਰਾ ਕਰਦੀ ਹੈ ਤਾਂ ਕਦੇ ਗੁਲਾਬਾਂ ਦੀ ਖੁਸ਼ਬੂ ਲੈਂਦੀ ਹੈ।

‘ਪਸੂਰੀ’ ਗੀਤ ਨੂੰ ਪਾਕਿਸਤਾਨੀ ਗਾਇਕ ਅਲੀ ਸੇਠੀ ਤੇ ਸ਼ੇ ਗਿੱਲ ਨੇ ਗਾਇਆ ਹੈ। ਗੀਤ ਨੇ ਹਾਲ ਹੀ ’ਚ 111 ਮਿਲੀਅਨ ਵਿਊਜ਼ ਪਾਰ ਕੀਤੇ ਹਨ, ਜੋ ਕਿ ਦੋਵਾਂ ਹੀ ਗਾਇਕਾਂ ਲਈ ਇਕ ਵੱਡੀ ਗੱਲ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News