ਸ਼ਹਿਨਾਜ਼ ਗਿੱਲ ਨੂੰ ਮੁੜ ਹੋਇਆ ਪਿਆਰ! ਇਸ ਸ਼ਖ਼ਸ ਨਾਲ ਅਫੇਅਰ ਦੀਆਂ ਖ਼ਬਰਾਂ ਜ਼ੋਰਾਂ ’ਤੇ

Wednesday, Aug 17, 2022 - 12:22 PM (IST)

ਸ਼ਹਿਨਾਜ਼ ਗਿੱਲ ਨੂੰ ਮੁੜ ਹੋਇਆ ਪਿਆਰ! ਇਸ ਸ਼ਖ਼ਸ ਨਾਲ ਅਫੇਅਰ ਦੀਆਂ ਖ਼ਬਰਾਂ ਜ਼ੋਰਾਂ ’ਤੇ

ਮੁੰਬਈ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਦੀ ਚਹੇਤੀ ਹੈ। ਸ਼ਹਿਨਾਜ਼ ਦੀ ਲਵ ਲਾਈਫ ਨੂੰ ਲੈ ਕੇ ਗੁੱਡ ਨਿਊਜ਼ ਸਾਹਮਣੇ ਆਈ ਹੈ। ਇਸ ਨੂੰ ਸੁਣ ਕੇ ਉਸ ਦੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹੇਗਾ। ਸੁਣਨ ’ਚ ਆਇਆ ਹੈ ਕਿ ਸ਼ਹਿਨਾਜ਼ ਗਿੱਲ ਨੂੰ ਮੁੜ ਪਿਆਰ ਹੋ ਗਿਆ ਹੈ।

ਮੀਡੀਆ ਰਿਪੋਰਟ ਮੁਤਾਬਕ ਟੀ. ਵੀ. ਦੇ ਮਸ਼ਹੂਰ ਹੋਸਟ ਤੇ ਡਾਂਸਰ ਰਾਘਵ ਜੁਆਲ ਨਾਲ ਸ਼ਹਿਨਾਜ਼ ਗਿੱਲ ਦੀ ਕੁਝ ਤਾਂ ਖਿੱਚੜੀ ਪੱਕ ਰਹੀ ਹੈ। ਰਾਘਵ ਤੇ ਸ਼ਹਿਨਾਜ਼ ਫ਼ਿਲਮ ‘ਭਾਈਜਾਨ’ ਦਾ ਹਿੱਸਾ ਹਨ। ਦੋਵੇਂ ਸਲਮਾਨ ਖ਼ਾਨ ਦੀ ਫ਼ਿਲਮ ’ਚ ਕੰਮ ਕਰ ਰਹੇ ਹਨ। ਸੈੱਟ ’ਤੇ ਦੋਵਾਂ ਵਿਚਾਲੇ ਕਾਫੀ ਚੰਗੀ ਬਣ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਆਸਕਰਸ ਨੇ ਕੀਤੀ ‘ਲਾਲ ਸਿੰਘ ਚੱਢਾ’ ਦੀ ਤਾਰੀਫ਼, ਅਧਿਕਾਰਕ ਪੇਜ ’ਤੇ ਸਾਂਝੀ ਕੀਤੀ ਵੀਡੀਓ

ਰਿਪੋਰਟ ਹੈ ਕਿ ਸ਼ਹਿਨਾਜ਼ ਤੇ ਰਾਘਵ ਵਿਚਾਲੇ ਰਿਸ਼ਤਾ ਦੋਸਤੀ ਤੋਂ ਕਿਤੇ ਵੱਧ ਕੇ ਹੋ ਗਿਆ ਹੈ। ਦੋਵਾਂ ਨੂੰ ਇਕ-ਦੂਜੇ ਦੀ ਕੰਪਨੀ ਕਾਫੀ ਪਸੰਦ ਆਉਂਦੀ ਹੈ। ਰਾਘਵ ਤੇ ਸ਼ਹਿਨਾਜ਼ ਅਕਸਰ ਇਕੱਠੇ ਦਿਖਦੇ ਹਨ।

ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਰਾਘਵ ਤੇ ਸ਼ਹਿਨਾਜ਼ ਰਿਸ਼ੀਕੇਸ਼ ਟਰਿੱਪ ’ਤੇ ਗਏ ਸਨ। ਦੋਵਾਂ ਨੂੰ ਇਕੱਠੇ ਏਅਰਪੋਰਟ ’ਤੇ ਦੇਖਿਆ ਗਿਆ ਸੀ। ਅਫੇਅਰ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਤੇ ਰਾਘਵ ਦੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News