ਬਾਂਦਰਾ ''ਚ ਸਟਾਈਲਿਸ਼ ਲੁੱਕ ''ਚ ਨਜ਼ਰ ਆਈ ਸਹਿਨਾਜ਼ ਗਿੱਲ (ਤਸਵੀਰਾਂ)
Friday, Apr 07, 2023 - 12:21 PM (IST)
ਮੁੰਬਈ- ਅਦਾਕਾਰਾ ਸ਼ਹਿਨਾਜ਼ ਗਿੱਲ ਫਿਲਮ ਅਤੇ ਟੀ.ਵੀ. ਇੰਡਸਟਰੀ ਦਾ ਇਕ ਮਸ਼ਹੂਰ ਨਾਮ ਹੈ। ਉਹ ਹਮੇਸ਼ਾ ਆਪਣੀ ਲੁੱਕ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਬੀਤੇ ਬੁੱਧਵਾਰ ਨੂੰ ਸ਼ਹਿਨਾਜ਼ ਗਿੱਲ ਨੂੰ ਬਾਂਦਰਾ ਸਿਟੀ 'ਚ ਸਪਾਟ ਕੀਤਾ ਗਿਆ, ਜਿਥੇ ਉਸ ਦੀ ਬਹੁਤ ਹੀ ਆਕਰਸ਼ਕ ਲੁੱਕ ਦੇਖਣ ਨੂੰ ਮਿਲੀ। ਮਿਸ ਗਿੱਲ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਹਾਲੀਵੁੱਡ ਦੇ ਇੰਸਟਾ ਪੇਜ ਨੇ ਸਾਂਝੀ ਕੀਤੀ ਸਿੱਧੂ ਦੇ ਬਚਪਨ ਦੀ ਤਸਵੀਰ, ਨਾਲ ਲਿਖੀ ਖ਼ਾਸ ਕੈਪਸ਼ਨ
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸ਼ਹਿਨਾਜ਼ ਗਿੱਲ ਬਲੈਕ ਟਾਪ ਦੇ ਨਾਲ ਡੈਨਿਮ ਪੈਂਟ 'ਚ ਨਜ਼ਰ ਆਈ। ਖੁੱਲ੍ਹੇ ਵਾਲਾਂ ਦੇ ਨਾਲ ਅਦਾਕਾਰਾ ਨੇ ਬਲੈਕ ਹੈਟ ਕੈਰੀ ਕੀਤੀ ਹੈ।
ਓਵਰਆਲ ਲੁੱਕ 'ਚ ਸ਼ਹਿਨਾਜ਼ ਕਾਫ਼ੀ ਜ਼ਬਰਦਸਤ ਲੱਗ ਰਹੀ ਹੈ ਅਤੇ ਆਪਣੀ ਗੱਡੀ ਵੱਲ ਵਧਦੇ ਹੋਏ ਕੈਮਰੇ ਨੂੰ ਪੋਜ਼ ਰਹੀ ਹੈ। ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੀ ਇਹ ਲੁੱਕ ਖ਼ੂਬ ਪਸੰਦ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ'
ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜ਼ਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।