ਮੁੜ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ!

Tuesday, Dec 07, 2021 - 10:51 AM (IST)

ਮੁੜ ‘ਬਿੱਗ ਬੌਸ’ ਦੇ ਘਰ ’ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ!

ਮੁੰਬਈ (ਬਿਊਰੋ)– ਪੰਜਾਬੀ ਇੰਡਸਟਰੀ ਦੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ, ਜੋ ‘ਬਿੱਗ ਬੌਸ 13’ ’ਚ ਆਪਣੀ ਅਦਾਕਾਰੀ ਨਾਲ ਮਸ਼ਹੂਰ ਹੋਈ ਸੀ, ਇਕ ਵਾਰ ਫਿਰ ‘ਬਿੱਗ ਬੌਸ’ ਦੇ ਘਰ ’ਚ ਐਂਟਰੀ ਕਰ ਸਕਦੀ ਹੈ। ਇਸ ਬਾਰੇ ਅਫਵਾਹਾਂ ਦਾ ਹੜ੍ਹ ਆ ਰਿਹਾ ਹੈ ਕਿ ‘ਬਿੱਗ ਬੌਸ’ ਦੇ ਮੌਜੂਦਾ ਸੀਜ਼ਨ ’ਚ ਸ਼ੋਅ ਦੇ ਮੇਕਰਸ ਨੇ ਨਵੀਆਂ ਵਾਈਲਡ ਕਾਰਡ ਐਂਟਰੀਆਂ ਨੂੰ ਪੇਸ਼ ਕੀਤਾ ਹੈ, ਜਿਸ ਨੇ ਸ਼ੋਅ ਦੀ ਪੂਰੀ ਰਣਨੀਤੀ ਬਦਲ ਦਿੱਤੀ ਹੈ। ਸ਼ੋਅ ’ਚ ਕੁਝ ਹੋਰ ਐਂਟਰੀਆਂ ਦੀ ਉਮੀਦ ਹੈ। ਉਨ੍ਹਾਂ ’ਚੋਂ ਇਕ ਸਾਬਕਾ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਹੋ ਸਕਦੀ ਹੈ।

ਦੱਸ ਦੇਈਏ ਕਿ ਸ਼ਹਿਨਾਜ਼ ਨੇ ‘ਬਿੱਗ ਬੌਸ 13’ ਦੇ ਘਰ ’ਚ ਹਿੱਸਾ ਲਿਆ ਸੀ। ਉਸ ਨੇ ਫਿਨਾਲੇ ਤੱਕ ਦਾ ਸਫਰ ਤੈਅ ਕੀਤਾ ਸੀ। ਸਿਧਾਰਥ ਨੇ ‘ਬਿੱਗ ਬੌਸ 13’ ਦਾ ਖਿਤਾਬ ਜਿੱਤਿਆ ਸੀ। ਇਸ ਦੌਰਾਨ ਹੁਣ ‘ਬਿੱਗ ਬੌਸ 15’ ਨੂੰ ਟੀ. ਆਰ. ਪੀ. ਚਾਰਟ ’ਚ ਸਥਾਨ ਹਾਸਲ ਕਰਨ ’ਚ ਮੁਸ਼ਕਿਲਾਂ ਆ ਰਹੀਆਂ ਹਨ, ਜਿਸ ਕਰਕੇ ਕਿਆਸ ਲਗਾਈ ਜਾ ਰਹੀ ਹੈ ਕਿ ਸ਼ਹਿਨਾਜ਼ ਨੂੰ ਸ਼ੋਅ ਲਈ ਅਪ੍ਰੋਚ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿੱਕੀ ਕੌਸ਼ਲ-ਕੈਟਰੀਨਾ ਕੈਫ ਦੇ ਵਿਆਹ ਵਿਰੁੱਧ ਰਾਜਸਥਾਨ 'ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਮਾਮਲਾ

ਕਿਸੇ ਹੋਰ ਵਾਈਲਡ ਕਾਰਡ ਮੁਕਾਬਲੇਬਾਜ਼ ਵਾਂਗ ਹੀ ਸ਼ਹਿਨਾਜ਼ ਨੂੰ ‘ਬਿੱਗ ਬੌਸ’ ਸੀਜ਼ਨ ਦਾ ਹਿੱਸਾ ਬਣਨ ਲਈ ਸੰਪਰਕ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਉਹ ‘ਬਿੱਗ ਬੌਸ 15’ ਦੇ ਘਰ ’ਚ ਨਜ਼ਰ ਆਵੇਗੀ। ਜੇਕਰ ਉਹ ਸੀਜ਼ਨ ਲਈ ਹਾਂ ਕਹਿੰਦੀ ਹੈ ਤਾਂ ਉਸ ਨੂੰ ਦੇਖਣਾ ਕਾਫੀ ਦਿਲਚਸਪ ਹੋਵੇਗਾ ਤੇ ਇਹ ‘ਸਿਡਨਾਜ਼’ ਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੋਵੇਗਾ।

ਸ਼ਹਿਨਾਜ਼ ਦੇ ਨਾਲ ਸ਼ੋਅ ‘ਬਿੱਗ ਬੌਸ 15’ ’ਚ ਤੜਕਾ ਜੋੜਨ ਲਈ ਹੋਰ ਚਿਹਰੇ ਵੀ ਸ਼ਾਮਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸ਼ਹਿਨਾਜ਼ ਆਪਣੇ ਬੁਆਏਫਰੈਂਡ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਲਾਈਮਲਾਈਟ ਤੋਂ ਦੂਰ ਰਹੀ ਹੈ। ਉਸ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਨੂੰ ਫ਼ਿਲਮ ‘ਹੌਂਸਲਾ ਰੱਖ’ ਦਾ ਪ੍ਰਚਾਰ ਕਰਦੇ ਦੇਖਿਆ ਗਿਆ ਸੀ। ਇਸ ਫ਼ਿਲਮ ’ਚ ਸ਼ਹਿਨਾਜ਼ ਨੇ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਨਾਲ ਸਕ੍ਰੀਨ ਸਾਂਝੀ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News