ਮੁੜ ਸੁਰਖੀਆਂ 'ਚ ਸ਼ਹਿਨਾਜ਼ ਕੌਰ ਗਿੱਲ, ਵਾਇਰਲ ਹੋਇਆ ਇਹ ਵੀਡੀਓ
08/08/2020 5:04:35 PM

ਜਲੰਧਰ (ਬਿਊਰੋ) : ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਕੇ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੀਪਿਕਾ ਪਾਦੂਕੋਣ ਦੇ ਗੀਤ 'ਤਿਤਲੀ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਦਾ ਡਾਂਸ ਅਤੇ ਉਸਦੇ ਐਕਸਪ੍ਰੈਸ਼ਨ ਵੇਖਣ ਵਾਲੇ ਹਨ। ਵੀਡੀਓ 'ਚ ਸ਼ਹਿਨਾਜ਼ ਗਿੱਲ ਹਰੇ ਅਤੇ ਸੁਨਹਿਰੀ ਲਹਿੰਗੇ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦਾ ਲੁੱਕ ਵੀ ਕਮਾਲ ਦਾ ਲੱਗ ਰਿਹਾ ਹੈ। ਇਸ ਵੀਡੀਓ ਨੂੰ ਸ਼ਹਿਨਾਜ਼ ਦੇ ਇੱਕ ਫੈਨਪੇਜ਼ ਨੇ ਸਾਂਝਾ ਕੀਤਾ ਹੈ।
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਹਿਨਾਜ਼ ਗਿੱਲ ਦੇ ਅੰਦਾਜ਼ ਨੇ ਸੋਸ਼ਲ ਮੀਡੀਆ 'ਤੇ ਅਜਿਹੀਆਂ ਸੁਰਖੀਆਂ ਬਟੋਰੀਆਂ ਹਨ। ਇਸ ਤੋਂ ਪਹਿਲਾਂ ਵੀ ਉਸ ਦੇ ਐਕਸਪ੍ਰੈਸ਼ਨ ਲੋਕਾਂ ਦਾ ਧਿਆਨ ਆਪਣੇ ਵਲ ਖਿੱਚ ਚੁੱਕੇ ਹਨ।
ਦੱਸਣਯੋਗ ਹੈ ਕਿ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਕੌਰ ਗਿੱਲ ਅਤੇ ਗਾਇਤ ਟੋਨੀ ਕੱਕੜ ਨੇ ਹਾਲ ਹੀ 'ਚ 'ਕੁਰਤਾ ਪਜਾਮਾ' ਗੀਤ ਰਿਲੀਜ਼ ਕੀਤਾ ਹੈ, ਜਿਸ ਨੇ ਰਿਲੀਜ਼ ਤੋਂ ਬਾਅਦ ਤਹਿਲਕਾ ਮਚਾ ਦਿੱਤਾ। ਇਸ ਗੀਤ ਨੂੰ ਯੂਟਿਊਬ 'ਤੇ 2.5 ਕਰੋੜ ਵਿਊਜ਼ ਮਿਲ ਚੁੱਕੇ ਹਨ।